Health Tips: ਸੌਣ ਤੋਂ ਪਹਿਲਾਂ ਖਾਓ ਲੌਂਗ, ਮਿਲੇਗਾ ਕਈ ਬੀਮਾਰੀਆਂ ਤੋਂ ਛੁਟਕਾਰਾ
ਅੱਜਕੱਲ੍ਹ ਦੀ ਗਲਤ ਲਾਈਫਸਟਾਈਲ ਕਾਰਨ ਲੋਕ ਵੱਖ-ਵੱਖ ਤਰ੍ਹਾਂ ਦੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਰੁੱਝੇਵੇ ਜੀਵਨ ਦੇ ਚੱਲਦੇ, ਬਹੁਤੇ ਲੋਕ ਘਰੇਲੂ ਨੁਸਖ਼ੇ ਅਪਣਾਉਣ ਲੱਗੇ ਹਨ। ਲੌਂਗ ਇੱਕ ਅਜਿਹੀ ਆਯੁਰਵੈਦਿਕ ਚੀਜ਼ ਹੈ ਜੋ ਸਿਰਫ਼ ਖਾਣੇ ਦਾ ਸੁਆਦ ਹੀ ਨਹੀਂ ਵਧਾਉਂਦੀ, ਬਲਕਿ ਸਿਹਤ ਲਈ ਵੀ ਬੇਹੱਦ ਲਾਭਦਾਇਕ ਹੈ। ਲੌਂਗ ਦਾ ਤੇਲ ਐਂਟੀ-ਸੈਪਟਿਕ ਗੁਣਾਂ ਨਾਲ ਭਰਪੂਰ ਹੁੰਦਾ ਹੈ, ਜੋ ਕਿ ਜ਼ਖਮਾਂ ਅਤੇ ਇਨਫੈਕਸ਼ਨ ਲਈ ਬਹੁਤ ਫਾਇਦੇਮੰਦ ਹੈ।
ਸੌਣ ਤੋਂ ਪਹਿਲਾਂ ਦੋ ਲੌਂਗ ਖਾਣ ਦੇ ਫਾਇਦੇ
ਦਰਦ ਤੋਂ ਰਾਹਤ: ਸਿਰਦਰਦ, ਢਿੱਡ ਦਰਦ, ਗਲੇ ਦੇ ਦਰਦ ਅਤੇ ਸਰੀਰਕ ਦਰਦ ਵਿੱਚ ਲਾਭਦਾਇਕ।
ਸਰਦੀ-ਜ਼ੁਕਾਮ: ਲੌਂਗ ਦੀ ਗਰਮ ਤਾਸੀਰ ਕਰਕੇ, ਇਹ ਜ਼ੁਕਾਮ ਅਤੇ ਗਲੇ ਦੀ ਸਮੱਸਿਆ ਵਿੱਚ ਮਦਦ ਕਰਦੀ ਹੈ।
ਵਾਲਾਂ ਦੀ ਖੂਬਸੂਰਤੀ ਵਧਾਉਣ ਲਈ
10-12 ਲੌਂਗ ਪਾਣੀ ‘ਚ ਉਬਾਲੋ।
ਇਹ ਪਾਣੀ ਠੰਡਾ ਕਰਕੇ ਸ਼ੈਂਪੂ ਤੋਂ ਬਾਅਦ ਵਾਲਾਂ ‘ਤੇ ਲਗਾਓ।
ਨਤੀਜਾ—ਵਾਲ ਹੋਣਗੇ ਮਜ਼ਬੂਤ ਅਤੇ ਚਮਕਦਾਰ।
ਫੰਗਲ ਇਨਫੈਕਸ਼ਨ ਅਤੇ ਜ਼ਖਮ ਲਈ
ਫੰਗਲ ਇਨਫੈਕਸ਼ਨ ਹੋਣ ‘ਤੇ ਲੌਂਗ ਦਾ ਤੇਲ ਲਗਾਉਣ ਨਾਲ ਤੁਰੰਤ ਰਾਹਤ ਮਿਲਦੀ ਹੈ।
ਕੀੜਿਆਂ ਦੇ ਡੰਗ ਜਾਂ ਜ਼ਖਮ ‘ਤੇ ਲੌਂਗ ਦਾ ਤੇਲ ਲਗਾਉਣ ਨਾਲ ਇਨਫੈਕਸ਼ਨ ਤੋਂ ਬਚਾਅ ਹੁੰਦਾ ਹੈ।
ਹੈਜਾ ਤੋਂ ਬਚਾਅ
ਹੱਥ ਦੀ ਤਲੀ ‘ਤੇ ਲੌਂਗ ਦਾ ਤੇਲ ਪਾ ਕੇ ਖਾਣ ਨਾਲ ਹੈਜਾ ਵਰਗੀਆਂ ਗੰਭੀਰ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ।
ਟਿੱਪਣੀ: ਹਰ ਕਿਸੇ ਦਾ ਸਰੀਰ ਵੱਖ-ਵੱਖ ਹੁੰਦਾ ਹੈ, ਇਸ ਲਈ ਕਿਸੇ ਵੀ ਨੁਸਖ਼ੇ ਨੂੰ ਅਪਣਾਉਣ ਤੋਂ ਪਹਿਲਾਂ ਵਿਸ਼ੇਸ਼ਗਿਆ ਦੀ ਸਲਾਹ ਜ਼ਰੂਰ ਲਓ।