25 ਫਰਵਰੀ ਨੂੰ ਦਿੱਲੀ ਵੱਲ ਕਿਸਾਨਾਂ ਦੀ ਪੈਦਲ ਕੂਚ, 14 ਫਰਵਰੀ ਨੂੰ ਚੰਡੀਗੜ੍ਹ ‘ਚ ਮੀਟਿੰਗ
ਐੱਮ.ਐੱਸ.ਪੀ. ਸਮੇਤ 12 ਮੰਗਾਂ ਨੂੰ ਲੈ ਕੇ ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਚੱਲ ਰਹੇ ਸੰਘਰਸ਼ ਦੇ ਹਿੱਸੇ ਵਜੋਂ, 11 ਫਰਵਰੀ ਨੂੰ ਰਤਨਪੁਰਾ ਮੋਰਚੇ ‘ਚ ਕਿਸਾਨ ਮਹਾਪੰਚਾਇਤ ਹੋਵੇਗੀ। ਸ਼ੰਭੂ ਬਾਰਡਰ ‘ਤੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਐਲਾਨ ਕੀਤਾ ਕਿ 14 ਫਰਵਰੀ ਨੂੰ ਚੰਡੀਗੜ੍ਹ ‘ਚ ਹੋਣ ਵਾਲੀ ਮੀਟਿੰਗ ਜੇਕਰ ਬੇਨਤੀਜਾ ਰਹੀ, ਤਾਂ 25 ਫਰਵਰੀ ਨੂੰ ਕਿਸਾਨ ਜਥਾ ਦਿੱਲੀ ਵੱਲ ਪੈਦਲ ਮਾਰਚ ਕਰੇਗਾ।
12 ਫਰਵਰੀ ਨੂੰ ਖਨੌਰੀ ਬਾਰਡਰ ‘ਤੇ ਮਹਾਪੰਚਾਇਤ ਹੋਣੀ ਹੈ, ਜਿਸ ਦੌਰਾਨ ਤਿੰਨ ਕਿਸਾਨ ਗਰੁੱਪਾਂ ਵਿਚਕਾਰ ਏਕਤਾ ਲਈ ਮੀਟਿੰਗ ਵੀ ਹੋਵੇਗੀ। 13 ਫਰਵਰੀ ਨੂੰ ਸ਼ੰਭੂ ਮੋਰਚੇ ‘ਤੇ ਮਹਾਪੰਚਾਇਤ ਦੀਆਂ ਤਿਆਰੀਆਂ ਮੁਕੰਮਲ ਹਨ, ਜਦਕਿ 14 ਫਰਵਰੀ ਨੂੰ ਚੰਡੀਗੜ੍ਹ ‘ਚ ਕੇਂਦਰ ਅਤੇ ਪੰਜਾਬ ਸਰਕਾਰ ਦੇ ਮੰਤਰੀਆਂ ਨਾਲ ਗੱਲਬਾਤ ਹੋਵੇਗੀ।
ਡੱਲੇਵਾਲ ਦੀ ਮੈਡੀਕਲ ਸਹਾਇਤਾ 7 ਦਿਨਾਂ ਬਾਅਦ ਸ਼ੁਰੂ
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 78ਵੇਂ ਦਿਨ ਵੀ ਜਾਰੀ, 7 ਦਿਨਾਂ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਡ੍ਰਿਪ ਰਾਹੀਂ ਮੈਡੀਕਲ ਸਹਾਇਤਾ ਮੁਹੱਈਆ ਕਰਵਾਈ। 11 ਫਰਵਰੀ ਨੂੰ ਰਤਨਪੁਰਾ ਮੋਰਚੇ ‘ਚ ਮਹਾਪੰਚਾਇਤ ਦੀਆਂ ਤਿਆਰੀਆਂ ਆਖ਼ਰੀ ਪੜਾਅ ‘ਚ ਹਨ, ਜਿੱਥੇ ਰਾਜਸਥਾਨ ਤੇ ਹਰਿਆਣਾ ਤੋਂ ਹਜ਼ਾਰਾਂ ਕਿਸਾਨ ਸ਼ਾਮਲ ਹੋਣਗੇ।