ਲੁਧਿਆਣਾ ਅਦਾਲਤ ‘ਚ ਪੇਸ਼ ਹੋਏ ਸੋਨੂ ਸੂਦ, ਗ੍ਰਿਫਤਾਰੀ ਵਾਰੰਟ ਤੋਂ ਬਾਅਦ ਵੀਡੀਓ ਕਾਨਫ਼ਰੰਸਿੰਗ ਰਾਹੀਂ ਦਿੱਤੀ ਗਵਾਹੀ
ਬਾਲੀਵੁੱਡ ਅਦਾਕਾਰ ਸੋਨੂ ਸੂਦ ਅੱਜ ਲੁਧਿਆਣਾ ਦੀ ਅਦਾਲਤ ‘ਚ ਵੀਡੀਓ ਕਾਨਫ਼ਰੰਸਿੰਗ ਰਾਹੀਂ ਪੇਸ਼ ਹੋਏ। ਉਨ੍ਹਾਂ ‘ਤੇ ਇਕ ਫੌਜਦਾਰੀ ਮਾਮਲੇ ਵਿੱਚ ਗਵਾਹੀ ਨਾ ਦੇਣ ਕਾਰਨ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ।
ਗ੍ਰਿਫਤਾਰੀ ਵਾਰੰਟ ਜਾਰੀ ਹੋਣ ਤੋਂ ਬਾਅਦ ਸੋਨੂ ਸੂਦ ਨੇ ਗਵਾਹੀ ਦਿੱਤੀ, ਅਦਾਲਤ ਨੇ ਉਨ੍ਹਾਂ ਨੂੰ ਵਾਰ-ਵਾਰ ਸੰਮਨ ਭੇਜਿਆ, ਪਰ ਉਹ ਹਾਜ਼ਰ ਨਹੀਂ ਹੋਏ। ਇਸ ਕਾਰਨ 10 ਫਰਵਰੀ ਲਈ ਉਨ੍ਹਾਂ ਦੇ ਖ਼ਿਲਾਫ਼ ਗ੍ਰਿਫਤਾਰੀ ਵਾਰੰਟ ਜਾਰੀ ਹੋਇਆ। ਅੱਜ, ਉਨ੍ਹਾਂ ਨੇ ਆਖ਼ਿਰਕਾਰ ਵੀਡੀਓ ਕਾਨਫ਼ਰੰਸਿੰਗ ਰਾਹੀਂ ਗਵਾਹੀ ਦਰਜ ਕਰਵਾਈ।
ਇੱਕ ਵਕੀਲ ਰਾਜੇਸ਼ ਖੰਨਾ ਨੇ ਮੋਹਿਤ ਸ਼ੁਕਲਾ ਖ਼ਿਲਾਫ਼ ਫੌਜਦਾਰੀ ਸ਼ਿਕਾਇਤ ਦਾਇਰ ਕੀਤੀ ਸੀ। ਇਸ ਵਿਚ ਗਵਾਹੀ ਦੇਣ ਲਈ ਸੋਨੂ ਸੂਦ ਨੂੰ ਤਲਬ ਕੀਤਾ ਗਿਆ, ਪਰ ਉਨ੍ਹਾਂ ਨੇ ਹਾਜ਼ਰ ਹੋਣ ‘ਚ ਦੇਰੀ ਕੀਤੀ।
ਹੁਣ ਅਦਾਲਤ ਉਨ੍ਹਾਂ ਦੀ ਗਵਾਹੀ ‘ਤੇ ਕੀ ਫੈਸਲਾ ਲੈਂਦੀ ਹੈ, ਇਹ ਆਉਣ ਵਾਲੇ ਵੇਲੇ ‘ਚ ਪਤਾ ਲੱਗੇਗਾ।