ਲਾਲ ਜੋੜੇ ‘ਚ ਪਾਕਿਸਤਾਨ ਪਹੁੰਚੀ ਰਾਖੀ ਸਾਵੰਤ, ਵੀਡੀਓ ਵਾਇਰਲ
ਬਾਲੀਵੁੱਡ ਐਕਟ੍ਰੈੱਸ ਰਾਖੀ ਸਾਵੰਤ ਇੱਕ ਵਾਰ ਫਿਰ ਆਪਣੇ ਵਿਆਹ ਕਰਕੇ ਚਰਚਾਵਾਂ ‘ਚ ਆ ਗਈ ਹੈ। ਪਿਛਲੇ ਦਿਨਾਂ ਉਹ ਪਾਕਿਸਤਾਨ ਦੇ ਡੋਡੀ ਖਾਨ ਨਾਲ ਵਿਆਹ ਦੀ ਗੱਲ ਕਰ ਰਹੀ ਸੀ। ਹਾਲਾਂਕਿ, ਡੋਡੀ ਖਾਨ ਨੇ ਕਿਹਾ ਕਿ ਉਹ ਰਾਖੀ ਨਾਲ ਵਿਆਹ ਨਹੀਂ ਕਰ ਸਕਦਾ, ਪਰ ਉਹ ਉਸ ਲਈ ਕੋਈ ਹੋਰ ਲੱਭ ਲਵੇਗਾ। ਇਸ ਬਾਅਦ ਰਾਖੀ ਦਾ ਦਿਲ ਟੁੱਟ ਗਿਆ।
ਲਾਲ ਜੋੜੇ ‘ਚ ਪਾਕਿਸਤਾਨ ਜਾ ਰਹੀ ਰਾਖੀ!
ਹੁਣ ਰਾਖੀ ਸਾਵੰਤ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ‘ਚ ਉਹ ਲਾਲ ਰੰਗ ਦੇ ਲਾੜੀ ਦੇ ਪਹਿਰਾਵੇ ‘ਚ ਨਜ਼ਰ ਆ ਰਹੀ ਹੈ। ਉਸੇ ਪਹਿਰਾਵੇ ‘ਚ ਉਹ ਉਡਾਣ ਭਰਨ ਲੱਗਦੀ ਹੈ।
ਜਿਵੇਂ ਹੀ ਉਹ ਫਲਾਈਟ ‘ਚ ਚੜ੍ਹਦੀ ਹੈ, ਇੱਕ ਯਾਤਰੀ ਉਸ ਲਈ ਗੀਤ ਗਾਉਣ ਦੀ ਇੱਛਾ ਜਤਾਉਂਦਾ ਹੈ। ਇਸ ਵੀਡੀਓ ‘ਤੇ ਯੂਜ਼ਰਜ਼ ਵੱਖ-ਵੱਖ ਪ੍ਰਤੀਕਿਰਿਆ ਦੇ ਰਹੇ ਹਨ।
ਕੀ ਰਾਖੀ ਸੱਚਮੁੱਚ ਵਿਆਹ ਕਰ ਰਹੀ ਹੈ? ਜਾਂ ਇਹ ਮਸ਼ਹੂਰੀ ਦਾ ਹਿੱਸਾ ਹੈ?