ਸਿੱਧੂ ਮੂਸੇਵਾਲਾ ਦੇ ਕਰੀਬੀ ’ਤੇ ਫ਼ਾਇਰਿੰਗ ਮਾਮਲੇ ‘ਚ ਚੌਕਾਣ ਵਾਲਾ ਖੁਲਾਸਾ

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਰੀਬੀ ਟਰਾਂਸਪੋਰਟਰ ਪ੍ਰਗਟ ਸਿੰਘ ਦੇ ਘਰ ‘ਤੇ ਫਾਇਰਿੰਗ ਅਤੇ 30 ਲੱਖ ਰੁਪਏ ਫਿਰੌਤੀ ਮਾਮਲੇ ‘ਚ ਪੁਲਸ ਨੇ ਵੱਡੀ ਪ੍ਰਗਤੀ ਕੀਤੀ ਹੈ। ਮਾਨਸਾ ਪੁਲਸ ਨੇ 3 ਮੁਲਜ਼ਮਾਂ ਦੀ ਗ੍ਰਿਫਤਾਰੀ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੇ ਡਲਹੌਜੀ ਤੋਂ ਸ਼ੂਟਰ ਅੰਮ੍ਰਿਤਪਾਲ ਸਿੰਘ, ਸੁਖਬੀਰ ਸਿੰਘ ਸੰਨੀ, ਜਸ਼ਨਪ੍ਰੀਤ ਸਿੰਘ ਅਤੇ ਨੂਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਮਾਨਸਾ ਲਿਆਂਦਾ ਹੈ। ਪੁਲਸ ਨੇ ਇਨ੍ਹਾਂ ਦਾ 4 ਦਿਨਾਂ ਦਾ ਪੁਲਸ ਰਿਮਾਂਡ ਲਿਆ ਹੈ।

3 ਫਰਵਰੀ ਦੀ ਰਾਤ 2 ਮੋਟਰਸਾਈਕਲ ਸਵਾਰ ਸ਼ਰਾਰਤੀ ਅਨਸਰਾਂ ਨੇ ਮਾਨਸਾ ਦੀ ਪ੍ਰੋਫੈਸਰ ਕਾਲੋਨੀ ‘ਚ ਰਹਿੰਦੇ ਪ੍ਰਗਟ ਸਿੰਘ ਦੇ ਘਰ ‘ਤੇ ਫਾਇਰਿੰਗ ਕੀਤੀ ਸੀ। ਇਸ ਤੋਂ ਬਾਅਦ ਵਿਦੇਸ਼ੀ ਨੰਬਰਾਂ ਤੋਂ ਵ੍ਹਟਸਐਪ ਕਾਲਾਂ ਰਾਹੀਂ 30 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਤੇ ਨਾ ਦੇਣ ਦੀ ਸੂਰਤ ‘ਚ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ। ਪਰਿਵਾਰ ਦੀ ਸ਼ਿਕਾਇਤ ‘ਤੇ ਪੁਲਸ ਨੇ 7 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ।

ਪੁਲਸ ਨੇ ਫਿਰੋਜ਼ਪੁਰ ਜੇਲ ਤੋਂ ਪ੍ਰੋਡਕਸ਼ਨ ਵਾਰੰਟ ‘ਤੇ ਜੱਸੀ ਪੈਂਚਰ, ਕਮਲ ਮੱਦੀ ਅਤੇ ਪ੍ਰਭਜੋਤ ਸਿੰਘ ਨੂੰ ਵੀ ਹਿਰਾਸਤ ‘ਚ ਲਿਆ। ਦੱਸਿਆ ਜਾ ਰਿਹਾ ਹੈ ਕਿ ਵਿਦੇਸ਼ ‘ਚ ਬੈਠੇ ਜਸ਼ਨ (ਇੰਗਲੈਂਡ) ਅਤੇ ਹੁਸਨ (ਕੈਨੇਡਾ) ਦੇ ਆਦੇਸ਼ ‘ਤੇ ਸ਼ੂਟਰਾਂ ਨੇ ਇਹ ਹਮਲਾ ਕੀਤਾ। ਹਾਲਾਂਕਿ, ਪੁਲਸ ਮਾਮਲੇ ਦੀ ਜਾਂਚ ਜਾਰੀ ਰੱਖੇ ਹੋਏ ਹੈ ਤੇ ਅਧਿਕਾਰਕ ਪੁਸ਼ਟੀ ਹਾਲੇ ਨਹੀਂ ਹੋਈ।

Leave a Reply

Your email address will not be published. Required fields are marked *