Big News: ਕਾਂਗਰਸ ਆਗੂ ਕੁਲਬੀਰ ਜ਼ੀਰਾ ‘ਤੇ ਕਾਤਲਾਨਾ ਹਮਲਾ, ਗੱਡੀ ‘ਤੇ ਚੱਲੀਆਂ ਗੋਲ਼ੀਆਂ
ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਕੁਲਬੀਰ ਜ਼ੀਰਾ ‘ਤੇ ਕਾਤਲਾਨਾ ਹਮਲਾ ਹੋਇਆ। ਹਮਲਾਵਰਾਂ ਨੇ ਉਨ੍ਹਾਂ ਦੀ ਗੱਡੀ ‘ਤੇ ਲਗਭਗ 6 ਰਾਊਂਡ ਗੋਲ਼ੀਆਂ ਚਲਾਈਆਂ।
ਸ਼ੇਰ ਖਾਂ ਪਿੰਡ ਨੇੜੇ ਹੋਇਆ ਹਮਲਾ
ਮਿਲੀ ਜਾਣਕਾਰੀ ਮੁਤਾਬਕ, ਕੁਲਬੀਰ ਜ਼ੀਰਾ ਬੀਤੀ ਰਾਤ ਆਪਣੀ ਕਾਰ ‘ਚ ਕਿਸੇ ਕੰਮ ਲਈ ਜਾ ਰਹੇ ਸਨ। ਇਕ ਕਰੇਟਾ ਕਾਰ ‘ਚ ਆਏ ਹਮਲਾਵਰਾਂ ਨੇ ਉਨ੍ਹਾਂ ਦਾ ਪਿੱਛਾ ਕੀਤਾ ਤੇ ਸ਼ੇਰ ਖਾਂ ਪਿੰਡ ਨੇੜੇ ਗੱਡੀ ‘ਤੇ ਅੰਨ੍ਹੇਵਾਹ ਗੋਲ਼ੀਆਂ ਚਲਾ ਦਿੱਤੀਆਂ।
ਕੁਲਬੀਰ ਜ਼ੀਰਾ ਬਚੇ, ਹਮਲਾਵਰ ਫ਼ਰਾਰ
ਇਸ ਹਮਲੇ ‘ਚ ਉਹ ਵੱਡੀ ਮੁਸ਼ਕਿਲ ਨਾਲ ਬਚ ਗਏ, ਪਰ ਹਮਲਾਵਰ ਵਾਰਦਾਤ ਤੋਂ ਬਾਅਦ ਤੇਜ਼ੀ ਨਾਲ ਫ਼ਰਾਰ ਹੋ ਗਏ।
ਸੀ.ਸੀ.ਟੀ.ਵੀ. ‘ਚ ਕੈਦ ਹੋਈ ਹਮਲਾਵਰਾਂ ਦੀ ਗੱਡੀ
ਇਸ ਹਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਕਰੇਟਾ ਕਾਰ ਦੀ ਸੀ.ਸੀ.ਟੀ.ਵੀ. ਵੀਡੀਓ ਸਾਹਮਣੇ ਆਈ ਹੈ। ਫਿਲਹਾਲ ਹਮਲਾਵਰਾਂ ਦੀ ਪਹਿਚਾਣ ਨਹੀਂ ਹੋਈ, ਪਰ ਪੁਲਸ ਜਾਂਚ ‘ਚ ਜੁਟੀ ਹੋਈ ਹੈ। ਪੁਲਸ ਵੱਲੋਂ ਹਮਲਾਵਰਾਂ ਦੀ ਪਛਾਣ ਲਈ ਵੱਖ-ਵੱਖ ਪਹلوਆਂ ‘ਤੇ ਜਾਂਚ ਜਾਰੀ ਹੈ।