ਤਰਨਤਾਰਨ ਖ਼ਬਰ: ‘ਮੁੱਖ ਮੰਤਰੀ’ ਨੂੰ ਕੁੱਟਣ ਵਾਲੇ ਦੋ ਪੁਲਿਸ ਮੁਲਾਜ਼ਮ ਸਸਪੈਂਡ
ਧਰਮਪ੍ਰੀਤ ਸਿੰਘ ਉਰਫ਼ “ਮੁੱਖ ਮੰਤਰੀ” ਧਮਕ ਬੇਸ ਦੀ ਕੁੱਟਮਾਰ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੰਜਾਬ ਪੁਲਿਸ ਨੇ ਸਖਤ ਕਦਮ ਚੁੱਕਦਿਆਂ ਦੋਵੇਂ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਹੈ। ਵੀਡੀਓ ਵਿੱਚ ਮੁਲਾਜ਼ਮਾਂ ਨੂੰ “ਮੁੱਖ ਮੰਤਰੀ” ਦੇ ਵਾਲਾਂ ਤੋਂ ਫੜਕੇ ਕੁੱਟਮਾਰ ਕਰਦਿਆਂ ਦੇਖਿਆ ਜਾ ਸਕਦਾ ਹੈ।
ਇਹ ਵਾਕਿਆ ਤਰਨਤਾਰਨ ਦੇ ਪਿੰਡ ਦੀਨੇਵਾਲ ਵਿੱਚ ਵਾਪਰਿਆ, ਜਿਥੇ ਪੁਲਿਸ ਪਿੰਡ ਵਾਸੀਆਂ ਦੀ ਸ਼ਿਕਾਇਤ ਦੇ ਮੱਦੇਨਜ਼ਰ ਮੁੱਖ ਮੰਤਰੀ ਨੂੰ ਕਾਬੂ ਕਰਨ ਗਈ ਸੀ। ਵਾਇਰਲ ਵੀਡੀਓ ਤੋਂ ਬਾਅਦ ਪੁਲਿਸ ਦੇ ਇਮਾਜ ਤੇ ਉਠ ਰਹੇ ਸਵਾਲਾਂ ਕਾਰਨ ਇਨ੍ਹਾਂ ਮੁਲਾਜ਼ਮਾਂ ਨੂੰ ਲਾਈਨ ਹਾਜ਼ਰ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।