ਪੁਲਿਸ ਕਮਿਸ਼ਨਰ, ਜਲੰਧਰ ਨੇ ਨਸ਼ਾ ਵਿਰੋਧੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਵਿੱਚ ਖਾਸ ਯੋਗਦਾਨ ਪਾਉਣ ਵਾਲੇ ਪੁਲਿਸ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ
ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਇੱਕ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਜਿਸ ਵਿੱਚ, ਕੁੱਲ 15 ਅਧਿਕਾਰੀਆਂ ਨੂੰ ਚੱਲ ਰਹੀ ਰਾਜ ਪੱਧਰੀ ਮੁਹਿੰਮ ” ਯੁੱਧ ਨਸ਼ਿਆਂ ਵਿਰੁੱਧ” ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਪਾਉਣ ਲਈ ਸਨਮਾਨਿਤ ਕੀਤਾ ਗਿਆ। ਪੁਲਿਸ ਕਮਿਸ਼ਨਰ, ਸ਼੍ਰੀਮਤੀ ਧਨਪ੍ਰੀਤ ਕੌਰ ਨੇ 6 ਸਬ-ਇੰਸਪੈਕਟਰਾਂ ਅਤੇ 6 ਸਹਾਇਕ ਸਬ-ਇੰਸਪੈਕਟਰਾਂ (ਏਐਸਆਈ) ਨੂੰ CC-I ਸਰਟੀਫਿਕੇਟ ਭੇਟ ਕੀਤੇ, ਜਿਨ੍ਹਾਂ ਨੇ ਨਸ਼ਿਆਂ ਵਿਰੁੱਧ ਲੜਾਈ ਵਿੱਚ ਨਿਰੰਤਰ ਯਤਨਾਂ ਅਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਹਰੇਕ ਅਧਿਕਾਰੀ ਨੂੰ ਮਾਨਤਾ ਦੇ ਪ੍ਰਤੀਕ ਵਜੋਂ ਪ੍ਰਸ਼ੰਸਾ ਪੱਤਰ ਦਿੱਤਾ ਗਿਆ।
ਇਸ ਮੌਕੇ ਬੋਲਦਿਆਂ, ਸ਼੍ਰੀਮਤੀ ਧਨਪ੍ਰੀਤ ਨੇ ਕਿਹਾ, “ਇਨ੍ਹਾਂ ਅਧਿਕਾਰੀਆਂ ਨੇ ਯੁੱਧ ਨਸ਼ਿਆਂ ਵਿਰੁੱਧ ਪਹਿਲਕਦਮੀ ਤਹਿਤ ਆਪਣੀ ਅਣਥੱਕ ਮਿਹਨਤ ਅਤੇ ਸਮਰਪਣ ਨਾਲ ਇੱਕ ਉਦਾਹਰਨ ਸਥਾਪਤ ਕੀਤੀ ਹੈ। ਉਨ੍ਹਾਂ ਦੀ ਹਿੰਮਤ ਅਤੇ ਦ੍ਰਿੜਤਾ ਨਾ ਸਿਰਫ਼ ਪੂਰੀ ਫੋਰਸ ਦੇ ਮਨੋਬਲ ਨੂੰ ਉੱਚਾ ਕਰਦੀ ਹੈ ਬਲਕਿ ਜਲੰਧਰ ਦੇ ਨਾਗਰਿਕਾਂ ਵਿੱਚ ਵਿਸ਼ਵਾਸ ਵੀ ਪੈਦਾ ਕਰਦੀ ਹੈ,” ਉਨ੍ਹਾਂ ਨੇ ਕਿਹਾ। “ਚੰਗੇ ਕੰਮ ਦਾ ਇਨਾਮ ਹੋਰ ਵੀ ਵੱਡੀ ਜ਼ਿੰਮੇਵਾਰੀ ਲੈਣ ਦਾ ਮੌਕਾ ਹੁੰਦਾ ਹੈ,” ਉਹਨਾਂ ਨੇ ਅੱਗੇ ਕਿਹਾ।
ਇਸ ਸਮਾਗਮ ਵਿੱਚ ਮੌਜੂਦ ਪ੍ਰਮੁੱਖ ਵਿਅਕਤੀਆਂ ਵਿੱਚ ਡੀਸੀਪੀ (ਇੰਵੇਟਿਗੇਸ਼ਨ) ਸ਼੍ਰੀ ਮਨਪ੍ਰੀਤ ਸਿੰਘ ਢਿੱਲੋਂ, ਏਡੀਸੀਪੀ (ਇੰਵੇਟਿਗੇਸ਼ਨ) ਸ਼੍ਰੀ ਜਯੰਤ ਪੁਰੀ, ਏਡੀਸੀਪੀ (ਹੈੱਡਕੁਆਟਰ), ਸ਼੍ਰੀ ਸੁੱਖਵਿੰਦਰ ਸਿੰਘ ਸ਼ਾਮਲ ਸਨ। ਜਿਹਨਾਂ ਨੇ ਇਹਨਾਂ ਪੁਲਿਸ ਕਰਮਚਾਰੀਆਂ ਦੀ ਹੌਸਲਾ ਅਫਜਾਈ ਕੀਤੀ।