PSEB ਦੇ ਟੌਪਰ ਵਿਦਿਆਰਥੀਆਂ ਲਈ ਮੁੱਖ ਮੰਤਰੀ ਮਾਨ ਵਲੋਂ ਵੱਡਾ ਐਲਾਨ

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਦੀ 10ਵੀਂ ਅਤੇ 12ਵੀਂ ਜਮਾਤ ਦੇ ਪ੍ਰੀਖਿਆਵਾਂ ‘ਚ ਟੌਪ ਕਰਨ ਵਾਲੇ ਵਿਦਿਆਰਥੀਆਂ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡਾ ਤੋਹਫ਼ਾ ਐਲਾਨਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪੂਰੇ ਪੰਜਾਬ ਵਿਚੋਂ ਟੌਪ-10 ‘ਚ ਆਉਣ ਵਾਲੇ ਵਿਦਿਆਰਥੀਆਂ, 12ਵੀਂ ਜਮਾਤ ਦੇ ਟੌਪ-10 ਵਿਦਿਆਰਥੀਆਂ ਅਤੇ ਹਰ ਜ਼ਿਲ੍ਹੇ ਤੋਂ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਟੌਪ ਕਰਨ ਵਾਲੇ ਵਿਦਿਆਰਥੀਆਂ ਨੂੰ ਵਿਦੇਸ਼ ਯਾਤਰਾ ਤੇ ਲਿਜਾਇਆ ਜਾਵੇਗਾ।

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਹ ਇਕ ਵੋਕੇਸ਼ਨਲ ਐਕਸਪੋਜ਼ਰ ਟ੍ਰਿਪ ਹੋਵੇਗੀ, ਜਿਸ ਰਾਹੀਂ ਵਿਦਿਆਰਥੀਆਂ ਨੂੰ ਵਿਦੇਸ਼ਾਂ ਵਿੱਚ ਵਿਦਿਆਕ, ਤਕਨੀਕੀ ਤੇ ਆਧੁਨਿਕ ਸੰਸਥਾਵਾਂ ਦੇ ਦੌਰੇ ਕਰਵਾਏ ਜਾਣਗੇ ਤਾਂ ਜੋ ਉਹ ਉਥੋਂ ਕੁਝ ਨਵਾਂ ਸਿੱਖ ਕੇ ਆ ਸਕਣ।

ਇਸ ਦੇ ਨਾਲ ਹੀ, ਉਨ੍ਹਾਂ ਨੇ ਐਲਾਨ ਕੀਤਾ ਕਿ ਇਨ੍ਹਾਂ ਟੌਪਰ ਵਿਦਿਆਰਥੀਆਂ ਨੂੰ ਆਉਣ ਵਾਲੇ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਨੂੰ ਵੀ ਦੇਖਣ ਦਾ ਮੌਕਾ ਦਿੱਤਾ ਜਾਵੇਗਾ, ਤਾਂ ਜੋ ਉਹ ਰਾਜਨੀਤਕ ਕਾਰਜਵਾਹੀ ਅਤੇ ਲੋਕਤੰਤਰਿਕ ਪ੍ਰਕਿਰਿਆ ਨੂੰ ਸਮਝ ਸਕਣ।

ਮੁੱਖ ਮੰਤਰੀ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ, “ਤੁਸੀਂ ਸਾਡਾ ਮਾਣ ਹੋ। ਅਸੀਂ ਤੁਹਾਨੂੰ ਹੌਂਸਲਾ ਦੇਣ ਅਤੇ ਤੁਹਾਡੇ ਲਈ ਹੋਰ ਮੌਕੇ ਪੈਦਾ ਕਰਨ ਦੀ ਕੋਸ਼ਿਸ਼ ਜਾਰੀ ਰੱਖਾਂਗੇ। ਤੁਸੀਂ ਸਿਰਫ ਅੰਕਾਂ ਵਿੱਚ ਹੀ ਨਹੀਂ, ਜੀਵਨ ਦੇ ਹਰ ਖੇਤਰ ਵਿੱਚ ਟੌਪ ਕਰੋ।”

ਇਹ ਉਪਰਾਲਾ ਨਾ ਸਿਰਫ਼ ਇਨ੍ਹਾਂ ਵਿਦਿਆਰਥੀਆਂ ਲਈ ਉਤਸ਼ਾਹਵਰਧਨ ਹੈ, ਬਲਕਿ ਪੰਜਾਬ ਦੇ ਹੋਰ ਬੱਚਿਆਂ ਲਈ ਵੀ ਪ੍ਰੇਰਣਾ ਬਣੇਗਾ ਕਿ ਵਧੀਆ ਪੜ੍ਹਾਈ ਕਰਕੇ ਉਹ ਵੀ ਅਜਿਹੇ ਮੌਕੇ ਹਾਸਿਲ ਕਰ ਸਕਣ।

Leave a Reply

Your email address will not be published. Required fields are marked *