ਮਾਸਕ ਦੀ ਵਾਪਸੀ! ਕੋਰੋਨਾ ਫਿਰ ਆ ਗਿਆ, ਲਾਪਰਵਾਹੀ ਪੈ ਸਕਦੀ ਹੈ ਮਹਿੰਗੀ
ਦੇਸ਼ ਵਿੱਚ ਕੋਵਿਡ ਵਾਇਰਸ ਦੀ ਵਾਪਸੀ ਨੇ ਇੱਕ ਵਾਰੀ ਫਿਰ ਚਿੰਤਾ ਵਧਾ ਦਿੱਤੀ ਹੈ। ਦਿੱਲੀ, ਕੇਰਲਾ ਅਤੇ ਮਹਾਰਾਸ਼ਟਰ ਵਰਗੇ ਰਾਜਾਂ ਵਿੱਚ ਕੋਰੋਨਾ ਦੇ ਮਾਮਲਿਆਂ ‘ਚ ਅਚਾਨਕ ਵਾਧਾ ਹੋਇਆ ਹੈ, ਜਿਸ ਕਾਰਨ ਹਸਪਤਾਲਾਂ ਤੋਂ ਲੈ ਕੇ ਦਫ਼ਤਰਾਂ ਤੱਕ ਕੋਵਿਡ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ। ਕਈ ਨਿੱਜੀ ਕੰਪਨੀਆਂ ਨੇ ਆਪਣੇ ਕਰਮਚਾਰੀਆਂ ਨੂੰ ਮਾਸਕ ਪਾਉਣ, ਹੱਥ ਸਾਫ਼ ਰੱਖਣ ਅਤੇ ਸੋਸ਼ਲ ਡਿਸਟੈਂਸਿੰਗ ਦੀ ਸਲਾਹ ਦੇਣੀ ਸ਼ੁਰੂ ਕਰ ਦਿੱਤੀ ਹੈ।
ਨਵੇਂ ਵੈਰੀਐਂਟ ਅਤੇ ਲੱਛਣ
ਵਾਇਰਲ ਇਨਫੈਕਸ਼ਨ ਦੀ ਜਾਂਚ ਦੌਰਾਨ ਕੋਵਿਡ ਦੇ ਨਵੇਂ ਰੂਪ JN.1 ਅਤੇ NB.1.8.1 ਸਾਹਮਣੇ ਆ ਰਹੇ ਹਨ। ਮਾਹਿਰਾਂ ਦੇ ਅਨੁਸਾਰ ਇਹ ਪਹਿਲਾਂ ਵਾਲੇ ਵੈਰੀਐਂਟਾਂ ਦੇ ਮੁਕਾਬਲੇ ਘੱਟ ਖਤਰਨਾਕ ਹਨ, ਪਰ ਇਹ ਖਾਂਸੀ, ਜ਼ੁਕਾਮ, ਬੁਖ਼ਾਰ, ਗਲੇ ਵਿੱਚ ਦਰਦ ਵਰਗੇ ਆਮ ਲੱਛਣ ਦੇ ਰਹੇ ਹਨ। ਇਸ ਲਈ, ਜ਼ਰੂਰੀ ਹੈ ਕਿ ਲੋਕ ਲਾਪਰਵਾਹੀ ਨਾ ਕਰਨ ਅਤੇ ਲੱਛਣ ਨਜ਼ਰ ਆਉਣ ‘ਤੇ ਤੁਰੰਤ ਟੈਸਟ ਕਰਵਾਉਣ।
ਮੌਤਾਂ ਅਤੇ ਮਰੀਜ਼ਾਂ ਦੀ ਗਿਣਤੀ
ਹਾਲੀਆ ਅੰਕੜਿਆਂ ਅਨੁਸਾਰ ਕੋਵਿਡ ਦੇ ਐਕਟੀਵ ਕੇਸ 1000 ਤੋਂ ਪਾਰ ਹੋ ਚੁੱਕੇ ਹਨ। ਹਾਲਾਂਕਿ ਮੌਤਾਂ ਦੀ ਗਿਣਤੀ ‘ਚ ਵਾਧਾ ਨਹੀਂ ਹੋਇਆ, ਪਰ ਜਿਨ੍ਹਾਂ ਲੋਕਾਂ ਨੂੰ ਪਹਿਲਾਂ ਤੋਂ ਕੋਈ ਗੰਭੀਰ ਬੀਮਾਰੀ ਹੈ, ਉਨ੍ਹਾਂ ਲਈ ਕੋਰੋਨਾ ਜ਼ਿਆਦਾ ਹਾਨੀਕਾਰਕ ਹੋ ਸਕਦਾ ਹੈ। ਮਾਹਿਰਾਂ ਦੱਸਦੇ ਹਨ ਕਿ ਕਈ ਵਾਰ ਮੌਤ ਦਾ ਕਾਰਨ ਹੋਰ ਬੀਮਾਰੀ ਹੁੰਦੀ ਹੈ, ਪਰ ਕੋਵਿਡ ਪਾਜ਼ੀਟਿਵ ਹੋਣ ਕਰਕੇ ਮੌਤ ਨੂੰ ਕੋਵਿਡ ਨਾਲ ਜੋੜ ਦਿੱਤਾ ਜਾਂਦਾ ਹੈ।
ਬਚਾਅ ਲਈ ਜ਼ਰੂਰੀ ਸਾਵਧਾਨੀਆਂ
-
ਭੀੜ-ਭਾੜ ਵਾਲੀਆਂ ਥਾਵਾਂ ‘ਤੇ ਮਾਸਕ ਪਾਵੋ
-
ਹੱਥ ਧੋਵੋ ਅਤੇ ਸੈਨੀਟਾਈਜ਼ ਕਰੋ
-
ਕੋਵਿਡ ਜਾਂ ਫਲੂ ਦੇ ਲੱਛਣ ਹੋਣ ‘ਤੇ ਟੈਸਟ ਕਰਵਾਓ
-
ਬਜ਼ੁਰਗਾਂ ਅਤੇ ਬੱਚਿਆਂ ਦੀ ਵਿਸ਼ੇਸ਼ ਦੇਖਭਾਲ ਕਰੋ
-
ਸਰਕਾਰੀ ਐਡਵਾਈਜ਼ਰੀ ਦੀ ਪਾਲਣਾ ਕਰੋ