ਸ਼ੌਂਕ ਦੀ ਕੋਈ ਹੱਦ ਨਹੀਂ: CH01-CZ-0001 ਨੰਬਰ 31 ਲੱਖ ਰੁਪਏ ’ਚ ਨਿਲਾਮ, ਰਿਕਾਰਡ ਤੋੜ ਬੋਲੀ ਨਾਲ ਬਣਿਆ ਚਰਚਾ ਦਾ ਕੇਂਦਰ
ਨੰਬਰ ਪਲੇਟ ਸਿਰਫ ਗੱਡੀ ਦੀ ਪਛਾਣ ਨਹੀਂ ਰਹੀ, ਬਲਕਿ ਰੁਤਬੇ ਅਤੇ ਸ਼ੌਂਕ ਦੀ ਨਿਸ਼ਾਨੀ ਬਣ ਗਈ ਹੈ। ਇਨ੍ਹਾਂ ਵਿੱਚੋਂ ਇੱਕ ਵਿਸ਼ੇਸ਼ ਨੰਬਰ CH01-CZ-0001 ਨੌਲਖੀ ਰਕਮ ‘ਤੇ ਨਹੀਂ, ਸਿੱਧਾ 31 ਲੱਖ ਰੁਪਏ ਦੀ ਰਿਕਾਰਡਤੋੜ ਬੋਲੀ ‘ਚ ਨਿਲਾਮ ਹੋਇਆ, ਜਿਸ ਨੇ ਪਹਿਲਾਂ ਦੇ ਸਾਰੇ ਰਿਕਾਰਡ ਪਿੱਛੇ ਛੱਡ ਦਿੱਤੇ।
18 ਤੋਂ 20 ਮਈ ਤੱਕ ਹੋਈ ਨਵੀਂ ਸੀਰੀਜ਼ ਦੀ ਈ-ਨਿਲਾਮੀ
ਚੰਡੀਗੜ੍ਹ ਦੀ ਰਜਿਸਟਰਿੰਗ ਅਤੇ ਲਾਇਸੈਂਸਿੰਗ ਅਥਾਰਟੀ ਵੱਲੋਂ 18 ਤੋਂ 20 ਮਈ ਤੱਕ ਨਵੀਂ CH01-CZ ਸੀਰੀਜ਼ ਦੇ ਨੰਬਰਾਂ ਦੀ ਈ-ਨਿਲਾਮੀ ਕਰਵਾਈ ਗਈ, ਜਿਸ ਵਿੱਚ 0001 ਤੋਂ 9999 ਤੱਕ ਦੇ ਫੈਂਸੀ ਤੇ ਚੁਆਇਸ ਨੰਬਰ ਸ਼ਾਮਿਲ ਸਨ। ਇਸ ਨਿਲਾਮੀ ਰਾਹੀਂ ਵਿਭਾਗ ਨੇ ਕੁੱਲ 2 ਕਰੋੜ 94 ਲੱਖ 21 ਹਜ਼ਾਰ ਰੁਪਏ ਇਕੱਠੇ ਕੀਤੇ।
ਹੋਰ ਮਹਿੰਗੇ ਵਿਕੇ ਨੰਬਰ
-
CH01-CZ-0007 : ₹13.60 ਲੱਖ
-
CH01-CZ-9999 : ₹9.40 ਲੱਖ
-
CH01-CZ-0003 : ₹7.73 ਲੱਖ
-
CH01-CZ-0005 : ₹7.66 ਲੱਖ
-
CH01-CZ-0008 : ₹6.39 ਲੱਖ
-
CH01-CZ-0006 : ₹5.25 ਲੱਖ
-
CH01-CZ-0010 : ₹5.05 ਲੱਖ
-
CH01-CZ-1000 : ₹4.22 ਲੱਖ
ਇਹ ਨੰਬਰ ਸਿਰਫ ਇੱਕ ਗੱਡੀ ਦੀ ਪਛਾਣ ਨਹੀਂ, ਸਗੋਂ ਪ੍ਰਤੀਸਪਰਧਾ ਅਤੇ ਰੁਤਬੇ ਦੀ ਨਿਸ਼ਾਨੀ ਬਣ ਗਏ ਹਨ। ਉਚੇ ਦਰਜੇ ਦੇ ਨੰਬਰਾਂ ਦੀ ਇਹ ਦਿਲਚਸਪ ਖਰੀਦਦਾਰੀ ਇਹ ਦਰਸਾਉਂਦੀ ਹੈ ਕਿ ਲੋਕ ਆਪਣੇ ਸ਼ੌਂਕਾਂ ’ਤੇ ਕਿਵੇਂ ਖੁਲ ਕੇ ਖਰਚ ਕਰਨ ਨੂੰ ਤਿਆਰ ਹਨ।