ਪੰਜਾਬ ਦੇ ਨੌਜਵਾਨਾਂ ਲਈ ਵੱਡੀ ਖ਼ੁਸ਼ਖਬਰੀ, CM ਮਾਨ ਵੱਲੋਂ 450 ਨੌਕਰੀਆਂ ਦਾ ਤੋਹਫ਼ਾ
ਰੋਜ਼ਗਾਰ ਦੀ ਲੋੜ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਨੌਜਵਾਨਾਂ ਲਈ ਨਵੇਂ ਮੌਕੇ ਪੈਦਾ ਕਰ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਚੰਡੀਗੜ੍ਹ ਵਿਚ ਰੱਖੇ ਸਮਾਗਮ ਦੌਰਾਨ ਲਗਭਗ 450 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ, ਜਿਸ ਨਾਲ ਉਹਨਾਂ ਦੇ ਸੁਨੇਹਰੇ ਭਵਿੱਖ ਦੀ ਸ਼ੁਰੂਆਤ ਹੋਈ ਹੈ।
ਇਹ ਨੌਕਰੀਆਂ ਹੇਠ ਲਿਖੇ ਵਿਭਾਗਾਂ ਵਿਚ ਦਿੱਤੀਆਂ ਗਈਆਂ:
-
ਖੇਤੀਬਾੜੀ ਵਿਭਾਗ – 184
-
ਜਲ ਸਰੋਤ ਵਿਭਾਗ – 28
-
ਖੇਡ ਵਿਭਾਗ – 55 ਕੋਚ
-
ਸਥਾਨਕ ਸਰਕਾਰਾਂ ਵਿਭਾਗ – 63 ਫਾਇਰਮੈਨ ਅਤੇ 24 ਸਹਾਇਕ ਟਾਊਨ ਪਲੈਨਰ
-
ਸਿਹਤ ਵਿਭਾਗ – 6
-
ਸਿੱਖਿਆ ਵਿਭਾਗ – 26
-
ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ – 26
-
ਪੁੱਡਾ – 22
-
ਆਬਕਾਰੀ ਤੇ ਕਰ ਵਿਭਾਗ – 2
-
ਫ਼ਾਈਨੈਂਸ ਵਿਭਾਗ – 10
-
ਟੂਰਿਜ਼ਮ ਤੇ ਕਲਚਰ ਵਿਭਾਗ – 4
CM ਮਾਨ ਨੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ, “ਕੋਈ ਵੀ ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾ। ਤੁਹਾਡੀ ਮਿਹਨਤ ਅਤੇ ਲਗਨ ਨੇ ਤੁਹਾਨੂੰ ਇੱਥੇ ਤਕ ਲਿਆਇਆ ਹੈ। ਹੁਣ ਤੁਸੀਂ ਪੰਜਾਬ ਦੀ ਸੇਵਾ ਕਰਕੇ ਆਪਣੀ ਮਿੱਟੀ ਦਾ ਕਰਜ਼ਾ ਚੁਕੋ।”
ਉਨ੍ਹਾਂ ਇਹ ਵੀ ਕਿਹਾ ਕਿ ਜੇ ਪੰਜਾਬ ਦੇ ਨੌਜਵਾਨਾਂ ਨੂੰ ਆਪਣੇ ਰਾਜ ਵਿੱਚ ਹੀ ਰੋਜ਼ਗਾਰ ਮਿਲੇ ਤਾਂ ਉਹ ਵਿਦੇਸ਼ ਜਾਣ ਦੀ ਲੋੜ ਮਹਿਸੂਸ ਨਹੀਂ ਕਰਦੇ। ਉਨ੍ਹਾਂ ਸ਼ਹੀਦਾਂ ਦੇ ਬਲਿਦਾਨ ਨੂੰ ਯਾਦ ਕਰਦੇ ਹੋਏ ਆਖਿਆ ਕਿ ਅਸੀਂ ਆਪਣੇ ਨੌਜਵਾਨਾਂ ਲਈ ਇਥੇ ਹੀ ਮੌਕੇ ਪੈਦਾ ਕਰ ਰਹੇ ਹਾਂ, ਤਾਂ ਜੋ ਉਹ ਆਪਣੇ ਘਰ-ਪਿੰਡਾਂ ‘ਚ ਰਹਿ ਕੇ ਆਪਣੀ ਮਿੱਟੀ ਨੂੰ ਸੇਵਾ ਦੇ ਸਕਣ।