ਪੰਜਾਬ ‘ਚ ਮਾਨਸੂਨ ਆਉਣ ਬਾਰੇ ਵੱਡੀ ਖ਼ਬਰ, ਮੌਸਮ ਵਿਭਾਗ ਨੇ ਦਿੱਤੀ ਭਵਿੱਖਬਾਣੀ
ਪੰਜਾਬ ‘ਚ ਲਗਾਤਾਰ ਵੱਧ ਰਹੀ ਤਾਪਮਾਨ ਅਤੇ ‘ਲੂ’ ਦੀ ਤੀਬਰਤਾ ਨੇ ਲੋਕਾਂ ਦੀ ਜੀਅਣ ਮੁਸ਼ਕਲ ਕਰ ਦਿੱਤੀ ਹੈ। ਅਜਿਹੀ ਗਰਮੀ ਦੇ ਦਰਮਿਆਨ ਹੁਣ ਮੌਸਮ ਵਿਭਾਗ ਵੱਲੋਂ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ, ਜਿਸ ‘ਚ ਕਿਹਾ ਗਿਆ ਹੈ ਕਿ ਇਸ ਵਾਰ ਪੰਜਾਬ ‘ਚ ਮਾਨਸੂਨ ਆਪਣੀ ਆਮ ਤਾਰੀਖ ਤੋਂ ਪਹਿਲਾਂ ਦਸਤਕ ਦੇ ਸਕਦਾ ਹੈ।
ਮੌਸਮ ਵਿਭਾਗ ਅਨੁਸਾਰ, ਜਿੱਥੇ ਆਮ ਤੌਰ ‘ਤੇ ਮਾਨਸੂਨ 30 ਜੂਨ ਤੋਂ 5 ਜੁਲਾਈ ਦੇ ਵਿਚਕਾਰ ਪੰਜਾਬ ‘ਚ ਦਾਖਲ ਹੁੰਦਾ ਹੈ, ਉਥੇ ਇਸ ਵਾਰ ਮਾਨਸੂਨ 25 ਜੂਨ ਤੋਂ 30 ਜੂਨ ਦੇ ਵਿਚਕਾਰ ਆ ਸਕਦਾ ਹੈ।
ਮਾਨਸੂਨ ਦੀ ਸ਼ੁਰੂਆਤ ਬਠਿੰਡਾ, ਫ਼ਿਰੋਜ਼ਪੁਰ ਆਦਿ ਦੱਖਣੀ ਜ਼ਿਲ੍ਹਿਆਂ ਤੋਂ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। 5 ਜੁਲਾਈ ਤੋਂ ਬਾਅਦ ਸੂਬੇ ਦੇ ਵਧੇਰੇ ਹਿੱਸਿਆਂ ‘ਚ ਮੀਂਹ ਪੈਣ ਦੀ ਉਮੀਦ ਹੈ, ਜਿਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲ ਸਕਦੀ ਹੈ।