ਟਿਕਟੌਕ ‘ਤੇ ਲਾਈਵਸਟ੍ਰੀਮ ਦੌਰਾਨ ਮਸ਼ਹੂਰ ਮਾਡਲ ਦੀ ਗੋਲੀ ਮਾਰ ਕੇ ਹੱਤਿਆ
ਮੈਕਸੀਕੋ ਦੇ ਜੈਲਿਸਕੋ ਰਾਜ ਵਿੱਚ ਇੱਕ ਦਰਦਨਾਕ ਘਟਨਾ ਵਾਪਰੀ ਹੈ, ਜਿੱਥੇ 23 ਸਾਲਾ ਮਸ਼ਹੂਰ ਮਾਡਲ ਅਤੇ ਬਿਊਟੀ ਇੰਨਫਲੂੰਸਰ ਵੈਲੇਰੀਆ ਮਾਰਕੇਜ਼ ਨੂੰ TikTok ‘ਤੇ ਲਾਈਵਸਟ੍ਰੀਮ ਕਰਦੇ ਹੋਏ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਸੂਬਾਈ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਸ ਦੀ ਪੁਸ਼ਟੀ ਕੀਤੀ।
ਇਹ ਘਟਨਾ ਮੰਗਲਵਾਰ ਨੂੰ ਜ਼ੈਪੋਪਨ ਨਗਰਪਾਲਿਕਾ ਦੇ ਇੱਕ ਬਿਊਟੀ ਸੈਲੂਨ ਵਿੱਚ ਵਾਪਰੀ, ਜਿੱਥੇ ਮਾਰਕੇਜ਼ ਆਪਣੇ ਫੋਲੋਅਰਜ਼ ਨਾਲ ਲਾਈਵ ਚੈਟ ਕਰ ਰਹੀ ਸੀ। ਲਾਈਵਸਟ੍ਰੀਮ ਦੌਰਾਨ ਉਹ ਕੈਮਰੇ ਤੋਂ ਪਿੱਛੇ ਕਿਸੇ ਨਾਲ ਗੱਲ ਕਰ ਰਹੀ ਸੀ, ਕਿ ਅਚਾਨਕ ਅਣਪਛਾਤੇ ਹਮਲਾਵਰ ਨੇ ਉਸ ਦੇ ਸਿਰ ਅਤੇ ਛਾਤੀ ਵਿੱਚ ਗੋਲੀਆਂ ਮਾਰੀ, ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਇਸ ਹਮਲੇ ਤੋਂ ਕੁਝ ਘੰਟਿਆਂ ਬਾਅਦ, ਇਲਾਕੇ ਦੇ ਇੱਕ ਹੋਰ ਹਮਲੇ ਵਿੱਚ ਮੈਕਸੀਕਨ ਪੀਆਰਆਈ ਪਾਰਟੀ ਦੇ ਸਾਬਕਾ ਕਾਂਗਰਸਮੈਨ ਲੁਈਸ ਅਰਮਾਂਡੋ ਕੋਰਡੋਵਾ ਡਿਆਜ਼ ਦੀ ਵੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਹ ਗੁਆਡਾਲਜਾਰਾ ਨੇੜਲੇ ਇੱਕ ਕੈਫੇ ਵਿੱਚ ਮੌਜੂਦ ਸਨ।