ਪਾਕਿਸਤਾਨ ਵੱਲੋਂ BSF ਜਵਾਨ ਪੂਰਨਮ ਸਾਹੂ ਨੂੰ 20 ਦਿਨਾਂ ਬਾਅਦ ਰਿਹਾਅ ਕੀਤਾ, ਗਲਤੀ ਨਾਲ ਪਾਰ ਕਰ ਗਿਆ ਸੀ ਸਰਹੱਦ

ਭਾਰਤ-ਪਾਕਿਸਤਾਨ ਵਿਚਾਲੇ ਤਣਾਅ ਅਤੇ ‘ਆਪਰੇਸ਼ਨ ਸਿੰਦੂਰ’ ਤੋਂ ਬਾਅਦ ਹਾਲਾਤ ਹੁਣ ਕੁਝ ਹੱਦ ਤੱਕ ਆਮ ਹੋ ਰਹੇ ਹਨ। ਇਸੇ ਦੌਰਾਨ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਪਾਕਿਸਤਾਨੀ ਰੇਂਜਰਸ ਵੱਲੋਂ 20 ਦਿਨਾਂ ਤੋਂ ਹਿਰਾਸਤ ‘ਚ ਰੱਖੇ ਗਏ ਬੀਐਸਐਫ਼ ਜਵਾਨ ਪੂਰਨਮ ਸਾਹੂ ਨੂੰ ਅੱਜ ਰਿਹਾਅ ਕਰ ਦਿੱਤਾ ਗਿਆ ਹੈ।

ਜਾਣਕਾਰੀ ਮੁਤਾਬਕ, 23 ਅਪ੍ਰੈਲ ਨੂੰ ਪੂਰਨਮ ਸਾਹੂ ਗਲਤੀ ਨਾਲ ਸਰਹੱਦ ਟੱਪ ਕੇ ਪਾਕਿਸਤਾਨੀ ਖੇਤਰ ‘ਚ ਚਲਾ ਗਿਆ ਸੀ, ਜਿਸ ਤੋਂ ਬਾਅਦ ਪਾਕਿਸਤਾਨੀ ਰੇਂਜਰਾਂ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ। ਇਹ ਸਮਾਂ ਉਹ ਸੀ ਜਦੋਂ ਪਹਿਲਗਾਮ ਹਮਲੇ ਦੇ ਜਵਾਬ ‘ਚ ਭਾਰਤ ਵੱਲੋਂ ‘ਆਪਰੇਸ਼ਨ ਸਿੰਦੂਰ’ ਚਲਾਇਆ ਗਿਆ ਸੀ, ਅਤੇ ਦੋਵਾਂ ਦੇਸ਼ਾਂ ਵਿਚਕਾਰ ਜੰਗੀ ਮਾਹੌਲ ਬਣ ਗਿਆ ਸੀ।

ਜੰਗਬੰਦੀ ਦੇ ਐਲਾਨ ਮਗਰੋਂ, ਹਾਲਾਤ ਸੁਧਰਨ ਲੱਗ ਪਏ ਹਨ। ਇਨ੍ਹਾਂ ਹਾਲਾਤਾਂ ਦੇ ਮੱਧ-ਨਜ਼ਰ ਪਾਕਿਸਤਾਨ ਨੇ ਦੋਸਤੀ ਦੀ ਪਹਿਲ ਕਰਦਿਆਂ ਪੂਰਨਮ ਸਾਹੂ ਨੂੰ ਸੰਯੁਕਤ ਚੈਕ ਪੋਸਟ ਅਟਾਰੀ ਬਾਰਡਰ ‘ਤੇ ਭਾਰਤ ਦੇ ਹਵਾਲੇ ਕਰ ਦਿੱਤਾ।

ਭਾਰਤ ਸਰਕਾਰ ਵੱਲੋਂ ਵੀ ਇਸ ਕਦਮ ਦਾ ਸੁਆਗਤ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਇਕ ਅੰਤਰਰਾਸ਼ਟਰੀ ਸਮਝੌਤਾ ਮੌਜੂਦ ਹੈ, ਜਿਸ ਤਹਿਤ ਜੇਕਰ ਕੋਈ ਨਾਗਰਿਕ ਜਾਂ ਸਿਪਾਹੀ ਗਲਤੀ ਨਾਲ ਸਰਹੱਦ ਪਾਰ ਕਰ ਜਾਂਦਾ ਹੈ ਅਤੇ ਕੋਲੋਂ ਕੋਈ ਸ਼ੱਕੀ ਸਮੱਗਰੀ ਨਹੀਂ ਮਿਲਦੀ, ਤਾਂ ਉਨ੍ਹਾਂ ਦੀ ਵਾਪਸੀ ਹੋਣੀ ਚਾਹੀਦੀ ਹੈ।

Leave a Reply

Your email address will not be published. Required fields are marked *