ਪੰਜਾਬ ਵਿੱਚ ਮੌਸਮ ਲਏਗਾ ਕਰਵਟ, ਸ਼ਾਮ ਤੋਂ ਤੇਜ਼ ਹਵਾਵਾਂ ਤੇ ਕਈ ਥਾਵਾਂ ‘ਤੇ ਮੀਂਹ ਦੀ ਸੰਭਾਵਨਾ
ਮੌਸਮ ਵਿਭਾਗ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ, ਅੱਜ ਸ਼ਾਮ ਢਲਦੇ ਹੀ ਪੰਜਾਬ ਵਿੱਚ ਤੇਜ਼ ਹਵਾਵਾਂ ਵੱਗਣ ਦੀ ਸੰਭਾਵਨਾ ਹੈ। ਰਾਤ ਦੌਰਾਨ ਸੂਬੇ ਦੇ ਕਈ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ, ਜਿਸ ਨਾਲ ਲੋਕਾਂ ਨੂੰ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਤਿੱਖੀ ਗਰਮੀ ਤੋਂ ਆਰਾਮ ਮਿਲੇਗਾ।
ਮੌਸਮ ਵਿਭਾਗ ਦੇ ਅਨੁਸਾਰ, 17 ਮਈ ਤੱਕ ਵੱਡੇ ਪੱਧਰ ‘ਤੇ ਬਿਜਲੀ ਗਿਰਣ ਜਾਂ ਤੂਫ਼ਾਨ ਦੀ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ। ਹਾਲਾਤ ਸਧਾਰਨ ਹਨ ਅਤੇ ਮੀਂਹ ਸਿਰਫ ਕੁਝ ਇਲਾਕਿਆਂ ਤੱਕ ਹੀ ਸੀਮਤ ਰਹੇਗਾ।
ਅਗਲੇ 24 ਘੰਟਿਆਂ ਵਿੱਚ ਮੌਸਮ ਦੁਬਾਰਾ ਸਧਾਰਨ ਹੋ ਜਾਣ ਦੀ ਉਮੀਦ ਹੈ ਅਤੇ ਤਾਪਮਾਨ ਵਿੱਚ ਫਿਰ ਵਾਧਾ ਹੋ ਸਕਦਾ ਹੈ। ਮੌਸਮ ਵਿਭਾਗ ਨੇ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਹਵਾਵਾਂ ਜਾਂ ਮੀਂਹ ਦੇ ਸਮੇਂ ਘਰਾਂ ਵਿੱਚ ਰਹਿਣ ਦੀ ਸਲਾਹ ਦਿੱਤੀ ਹੈ।