ਜੰਗਬੰਦੀ ਮਗਰੋਂ ਚੰਡੀਗੜ੍ਹ, ਅੰਮ੍ਰਿਤਸਰ ਸਮੇਤ ਦੇਸ਼ ਦੇ 32 ਹਵਾਈ ਅੱਡੇ ਮੁੜ ਖੁੱਲ੍ਹੇ
ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅਪੂਰਨ ਹਾਲਾਤਾਂ ਕਾਰਨ 7 ਮਈ ਤੋਂ ਦੇਸ਼ ਦੇ ਉੱਤਰੀ ਅਤੇ ਪੱਛਮੀ ਭਾਗ ਵਿਚ ਸਥਿਤ 32 ਹਵਾਈ ਅੱਡਿਆਂ ਤੋਂ ਸਿਵਲ ਉਡਾਣ ਸੰਚਾਲਨ ਅਸਥਾਈ ਤੌਰ ‘ਤੇ ਰੋਕ ਦਿੱਤਾ ਗਿਆ ਸੀ। ਹੁਣ 10 ਮਈ ਨੂੰ ਹੋਈ ਜੰਗਬੰਦੀ ਮਗਰੋਂ, ਸਥਿਤੀ ਦੇ ਸਧਾਰਨ ਹੋਣ ਤੇ ਇਹ ਸਾਰੇ ਹਵਾਈ ਅੱਡੇ ਮੁੜ ਖੋਲ੍ਹੇ ਜਾ ਰਹੇ ਹਨ।
ਚੰਡੀਗੜ੍ਹ, ਅੰਮ੍ਰਿਤਸਰ, ਅਤੇ ਸ਼੍ਰੀਨਗਰ ਵਰਗੇ ਮਹੱਤਵਪੂਰਨ ਹਵਾਈ ਅੱਡਿਆਂ ਸਮੇਤ 32 ਏਅਰਪੋਰਟਾਂ ਨੂੰ ਫੌਜੀ ਟਕਰਾਅ ਦੇ ਮੱਦੇਨਜ਼ਰ 9 ਮਈ ਤੋਂ 15 ਮਈ ਤੱਕ ਲਈ ਬੰਦ ਕੀਤਾ ਗਿਆ ਸੀ।
ਭਾਰਤੀ ਏਅਰਪੋਰਟ ਅਥਾਰਟੀ (AAI) ਅਤੇ ਹੋਰ ਸਿਵਲ ਏਵੀਏਸ਼ਨ ਅਧਿਕਾਰੀਆਂ ਵੱਲੋਂ ਜਾਰੀ ਨੋਟਿਸਾਂ ਰਾਹੀਂ ਇਹ ਫੈਸਲਾ ਲਾਗੂ ਕੀਤਾ ਗਿਆ ਸੀ। ਹੁਣ, ਹਾਲਾਤਾਂ ਵਿੱਚ ਆ ਰਹੇ ਸੁਧਾਰ ਨੂੰ ਦੇਖਦੇ ਹੋਏ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਹਵਾਈ ਅੱਡੇ ਜਲਦ ਹੀ ਪੂਰੀ ਤਰ੍ਹਾਂ ਚਾਲੂ ਹੋ ਜਾਣਗੇ।
ਸਰਕਾਰ ਵੱਲੋਂ ਰਸਮੀ ਐਲਾਨ ਕਿਸੇ ਵੀ ਸਮੇਂ ਕੀਤਾ ਜਾ ਸਕਦਾ ਹੈ, ਜਿਸ ਨਾਲ ਇਨ੍ਹਾਂ ਹਵਾਈ ਅੱਡਿਆਂ ‘ਤੇ ਸਿਵਲ ਉਡਾਣਾਂ ਦੁਬਾਰਾ ਆਮ ਤਰਜ਼ ‘ਤੇ ਚੱਲਣ ਲੱਗਣਗੀਆਂ।