ਆਪਰੇਸ਼ਨ ਸਿੰਦੂਰ ‘ਚ ਭਾਰਤ ਵੱਲੋਂ ਵੱਡੀ ਕਾਮਯਾਬੀ, ਲਸ਼ਕਰ ਅਤੇ ਜੈਸ਼ ਦੇ 5 ਅੱਤਵਾਦੀ ਢੇਰ
7 ਮਈ ਨੂੰ ਪਾਕਿਸਤਾਨ ਵਿਚ ਚਲਾਏ ਗਏ ਆਪਰੇਸ਼ਨ ਸਿੰਦੂਰ ਨਾਲ ਸੰਬੰਧਿਤ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਭਾਰਤੀ ਏਜੰਸੀਆਂ ਦੇ ਸੂਤਰਾਂ ਮੁਤਾਬਕ, ਇਸ ਹਮਲੇ ਦੌਰਾਨ ਲਸ਼ਕਰ-ਏ-ਤੋਈਬਾ ਅਤੇ ਜੈਸ਼-ਏ-मੁਹੰਮਦ ਨਾਲ ਜੁੜੇ 5 ਮੁੱਖ ਅੱਤਵਾਦੀਆਂ ਨੂੰ ਮਾਰ ਗਿਰਾਇਆ ਗਿਆ ਹੈ। ਇਹ ਅੱਤਵਾਦੀ ਹਾਫਿਜ਼ ਸਈਦ ਅਤੇ ਮਸੂਦ ਅਜ਼ਹਰ ਦੇ ਨਜ਼ਦੀਕੀ ਸਨ ਅਤੇ ਭਾਰਤ ਵਿਰੁੱਧ ਵੱਡੀਆਂ ਅੱਤਵਾਦੀ ਗਤੀਵਿਧੀਆਂ ਦੀ ਯੋਜਨਾ ਬਣਾਉਣ ‘ਚ ਲੱਗੇ ਹੋਏ ਸਨ।
ਮਾਰੇ ਗਏ ਅੱਤਵਾਦੀਆਂ ਦੀ ਲਿਸਟ:
-
ਮੁਦੱਸਰ ਖਾਦੀਆਂ
-
ਖਾਲਿਦ
-
ਹਾਫਿਜ਼ ਜਮੀਲ
-
ਯੂਸਫ਼ ਅਜ਼ਹਰ
-
ਹਸਨ ਖਾਨ
ਇਹ ਸਾਰੇ ਅੱਤਵਾਦੀ ਲਾਂਚ ਪੈਡਾਂ ਅਤੇ ਟ੍ਰੇਨਿੰਗ ਕੈਂਪਾਂ ਰਾਹੀਂ ਭਾਰਤ ਵਿੱਚ ਘੁਸਪੈਠ ਅਤੇ ਹਮਲਿਆਂ ਦੀ ਸਾਜ਼ਿਸ਼ ਰਚ ਰਹੇ ਸਨ।
ਭਾਰਤੀ ਖੁਫੀਆ ਏਜੰਸੀਆਂ ਅਤੇ ਫੌਜ ਵੱਲੋਂ ਚਲਾਏ ਗਏ ਇਸ ਓਪਰੇਸ਼ਨ ਨੂੰ ਇੱਕ ਵੱਡੀ ਸਫਲਤਾ ਮੰਨਿਆ ਜਾ ਰਿਹਾ ਹੈ। ਇਸ ਕਾਰਵਾਈ ਰਾਹੀਂ ਅੱਤਵਾਦ ਦੇ ਵੱਡੇ ਗਠਜੋੜ ਨੂੰ ਹਲਕਾ ਕਰਨ ਵਿੱਚ ਮਦਦ ਮਿਲੀ ਹੈ।