7 ਮਈ ਨੂੰ ਵੱਜਣਗੇ ਖ਼ਤਰੇ ਦੇ ਘੁੱਗੂ, 244 ਜ਼ਿਲ੍ਹਿਆਂ ’ਚ ਹੋਵੇਗੀ ਮੌਕ ਡਰਿੱਲ — ਗ੍ਰਹਿ ਮੰਤਰਾਲੇ ਨੇ ਕੀਤੀ ਵੱਡੀ ਤਿਆਰੀ
ਮੂ-ਕਸ਼ਮੀਰ ਦੇ ਪਹਿਲਗਾਮ ‘ਚ 22 ਅਪ੍ਰੈਲ ਨੂੰ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਰਾਸ਼ਟਰ ਦੀ ਸੁਰੱਖਿਆ ਨੂੰ ਲੈ ਕੇ ਸਖ਼ਤ ਕਦਮ ਚੁੱਕਣ ਸ਼ੁਰੂ ਕਰ ਦਿੱਤੇ ਹਨ। ਇਸ ਸੰਦਰਭ ਵਿੱਚ ਗ੍ਰਹਿ ਮੰਤਰਾਲੇ ਵੱਲੋਂ ਇੱਕ ਉੱਚ ਪੱਧਰੀ ਬੈਠਕ ਕੀਤੀ ਗਈ, ਜਿਸ ਵਿੱਚ ਦੇਸ਼ ਭਰ ਦੀ ਸਿਵਿਲ ਡਿਫੈਂਸ ਅਤੇ ਐਮਰਜੈਂਸੀ ਤਿਆਰੀਆਂ ਦੀ ਸਮੀਖਿਆ ਕੀਤੀ ਗਈ।
ਇਸ ਮੀਟਿੰਗ ਵਿੱਚ 7 ਮਈ ਨੂੰ ਦੇਸ਼ ਦੇ 244 ਜ਼ਿਲ੍ਹਿਆਂ ਵਿੱਚ ਮੌਕ ਡਰਿੱਲ (Mock Drill) ਕਰਨ ਦਾ ਫੈਸਲਾ ਲਿਆ ਗਿਆ। ਇਹ ਡਰਿੱਲ ਹਵਾਈ ਹਮਲੇ, ਐਮਰਜੈਂਸੀ ਨਿਕਾਸ, ਬਲੈਕਆਊਟ, ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਲਿਜਾਣ ਅਤੇ ਬੰਕਰਾਂ ਦੀ ਵਰਤੋਂ ਸਬੰਧੀ ਹੋਵੇਗੀ।
ਗ੍ਰਹਿ ਸਕੱਤਰ ਗੋਵਿੰਦ ਮੋਹਨ ਦੀ ਅਗਵਾਈ ਹੇਠ ਤਿਆਰੀਆਂ ਦੀ ਸੰਖੇਪ ਸਮੀਖਿਆ:
-
ਹਵਾਈ ਹਮਲੇ ਦੀ ਚਿਤਾਵਨੀ ਲਈ ਸਾਇਰਨ ਵਜਾਏ ਜਾਣਗੇ
-
ਲੋਕਾਂ ਨੂੰ ਹਮਲੇ ਦੀ ਸਥਿਤੀ ਵਿਚ ਲੁਕਣ ਅਤੇ ਬਚਾਅ ਦੀ ਟ੍ਰੇਨਿੰਗ ਦਿੱਤੀ ਜਾਵੇਗੀ
-
ਬੰਕਰਾਂ ਦੀ ਸਫਾਈ ਅਤੇ ਉਪਯੋਗਤਾ ਦੀ ਜਾਂਚ
-
ਰਾਜਨੀਤਕ ਅਤੇ ਆਰਥਿਕ ਦ੍ਰਿਸ਼ਟੀ ਨਾਲ ਮਹੱਤਵਪੂਰਨ ਢਾਂਚਿਆਂ ਦੀ ਸੁਰੱਖਿਆ
-
ਐਮਰਜੈਂਸੀ ਨਿਕਾਸੀ ਯੋਜਨਾਵਾਂ ਦੀ ਰਿਹਰਸਲ
-
ਹਵਾਈ ਸੈਨਾ ਨਾਲ ਰੇਡੀਓ ਸੰਚਾਰ ਲਿੰਕਾਂ ਦੀ ਜਾਂਚ
-
ਕੰਟਰੋਲ ਰੂਮ ਅਤੇ ਸ਼ੈਡੋ ਕੰਟਰੋਲ ਰੂਮ ਦੀ ਤਿਆਰੀ
ਮੌਕ ਡਰਿੱਲ ਦੌਰਾਨ ਕੀ ਹੋਵੇਗਾ?
ਬੁੱਧਵਾਰ 7 ਮਈ ਨੂੰ ਸਵੇਰੇ ਸਾਇਰਨ ਵਜਾਏ ਜਾਣਗੇ। ਇਸ ਤੋਂ ਬਾਅਦ ਬਲੈਕਆਊਟ ਕਰ ਕੇ ਲੋਕਾਂ ਨੂੰ ਸਿੱਖਾਇਆ ਜਾਵੇਗਾ ਕਿ ਹਮਲੇ ਦੇ ਸਮੇਂ ਕਿਸ ਤਰ੍ਹਾਂ ਸੁਰੱਖਿਅਤ ਥਾਵਾਂ ’ਤੇ ਪਹੁੰਚਣਾ ਹੈ। ਇਹ ਡਰਿੱਲ ਲੋਕਾਂ ਦੀ ਸੁਰੱਖਿਆ, ਐਮਰਜੈਂਸੀ ਪ੍ਰਬੰਧਨ ਅਤੇ ਪ੍ਰਸ਼ਾਸਨਿਕ ਤਿਆਰੀਆਂ ਨੂੰ ਮਜ਼ਬੂਤ ਕਰਨ ਵਾਸਤੇ ਬਹੁਤ ਹੀ ਅਹਿਮ ਮੰਨੀ ਜਾ ਰਹੀ ਹੈ।
ਮੌਕ ਡਰਿੱਲ ਦੇ ਰਾਹੀਂ ਨਾ ਸਿਰਫ਼ ਸਿਵਿਲ ਡਿਫੈਂਸ ਯੋਜਨਾਵਾਂ ਦੀ ਸਮਰੱਥਾ ਪਰਖੀ ਜਾਵੇਗੀ, ਸਗੋਂ ਲੋਕਾਂ ਨੂੰ ਆਫ਼ਤ ਦੇ ਸਮੇਂ ਵਿਚ ਸਹੀ ਫੈਸਲੇ ਲੈਣ ਦੀ ਸਮਰਥਾ ਵੀ ਵਿਕਸਤ ਹੋਵੇਗੀ।