ਪੰਜਾਬ ‘ਚ ਅੱਜ ਲੰਬਾ Power Cut, ਕਈ ਜ਼ਿਲਿਆਂ ‘ਚ ਬਿਜਲੀ ਸਪਲਾਈ ਰਹੇਗੀ ਬੰਦ
ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵਿਚ ਅੱਜ 3 ਮਈ ਨੂੰ ਬਿਜਲੀ ਸਪਲਾਈ ਵਿਛੋੜੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਾਵਰਕਾਮ ਵੱਲੋਂ ਜ਼ਰੂਰੀ ਮੁਰੰਮਤ ਅਤੇ ਰੱਖ-ਰਖਾਅ ਕਾਰਜਾਂ ਦੇ ਚਲਦੇ ਇਹ ਪਾਵਰ ਕੱਟ ਲਾਇਆ ਜਾ ਰਿਹਾ ਹੈ। ਹੇਠਾਂ ਦਿੱਤੇ ਇਲਾਕਿਆਂ ‘ਚ ਬਿਜਲੀ ਸਪਲਾਈ ਤਹਿ ਸਮੇਂ ਤੱਕ ਬੰਦ ਰਹੇਗੀ:
1. ਸ੍ਰੀ ਮੁਕਤਸਰ ਸਾਹਿਬ
ਸਮਾਂ: ਦੁਪਹਿਰ 12 ਵਜੇ ਤੋਂ ਸ਼ਾਮ 7 ਵਜੇ ਤੱਕ
ਕਾਰਨ: 132 ਕੇਵੀ ਸਬਸਟੇਸ਼ਨ ‘ਤੇ 66 ਕੇਵੀ ਬਸ ਬਾਰ ਦੀ ਮੁਰੰਮਤ
ਪ੍ਰਭਾਵਿਤ ਇਲਾਕੇ: ਭੁੱਟੀਵਾਲਾ, ਆਸਾ ਬੁੱਟਰ ਏਪੀ, ਟਿੱਲਾ ਪੂਰਨ ਭਗਤ ਏਪੀ, ਥਾਂਦੇਵਾਲਾ ਏਪੀ, ਜੀਐਸ ਅਟਵਾਲ ਐਂਡ ਕੰਪਨੀ (ਸੋਲਰ ਗਰਿਡ)
2. ਮੋਗਾ
ਸਮਾਂ: ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ
ਕਾਰਨ: 132 ਕੇਵੀ ਧੱਲੇਕੇ ਬਿਜਲੀ ਘਰ ‘ਤੇ ਬੱਸਬਾਰ ਦੀ ਮੁਰੰਮਤ
ਪ੍ਰਭਾਵਿਤ ਇਲਾਕੇ: ਫੈਕਟਰੀ ਏਰੀਆ, ਰੱਤੀਆਂ ਰੋਡ, ਲੰਢੇਕੇ, ਬਰਾੜ ਸਟਰੀਟ, ਸਿੱਧੂ ਸਟਰੀਟ, ਦੁੱਨੇਕੇ, ਖੇਤਾਂ ਵਾਲੀਆਂ ਮੋਟਰਾਂ
3. ਹਾਜੀਪੁਰ
ਸਮਾਂ: ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ
ਕਾਰਨ: 66 ਕੇਵੀ ਅਮਰੋਹ ਤੋਂ ਚੱਲਦੇ ਰਾਮਗੜ੍ਹ ਫੀਡਰ ਦੀ ਮੁਰੰਮਤ
ਪ੍ਰਭਾਵਿਤ ਪਿੰਡ: ਭਵਨੌਰ, ਭਟੋਲੀ, ਸੰਧਾਣੀ
4. ਜਲਾਲਾਬਾਦ
ਸਮਾਂ: ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ
ਕਾਰਨ: ਝੋਨੇ ਦੇ ਸੀਜ਼ਨ ਲਈ ਢਾਂਚਾਗਤ ਕੰਮ
ਪ੍ਰਭਾਵਿਤ ਫੀਡਰ ਅਤੇ ਇਲਾਕੇ: ਬਾਰੇ ਵਾਲਾ, ਗੁਮਾਨੀ ਵਾਲਾ ਰੋਡ, ਮੋਹਰ ਸਿੰਘ ਵਾਲਾ, ਮਿੱਡਾ
ਨੋਟ: ਲੋਕਾਂ ਨੂੰ ਅਪੀਲ ਕਿ ਆਪਣੇ ਕੰਮ ਪਹਿਲਾਂ ਨਿਪਟਾ ਲੈਣ
5. ਮਾਛੀਵਾੜਾ ਸਾਹਿਬ
ਸਮਾਂ: ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ
ਕਾਰਨ: ਤਾਰਾਂ ਦੀ ਜ਼ਰੂਰੀ ਮੁਰੰਮਤ
ਪ੍ਰਭਾਵਿਤ ਇਲਾਕੇ: ਸਬ ਡਿਵੀਜ਼ਨ ਮਾਛੀਵਾੜਾ ਸਾਹਿਬ ਦੇ ਤਹਿਤ ਆਉਣ ਵਾਲੇ
6. ਜ਼ੀਰਕਪੁਰ ਅਤੇ ਨਜ਼ਦੀਕੀ ਖੇਤਰ
ਸਮਾਂ: ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ
ਕਾਰਨ: ਨਵੇਂ 11 ਕੇਵੀ ਫੀਡਰ ਦੀ ਮੁਰੰਮਤ
ਪ੍ਰਭਾਵਿਤ ਫੀਡਰ ਅਤੇ ਇਲਾਕੇ: ਜ਼ੀਰਕਪੁਰ-1, ਸਿੰਘਪੁਰਾ, ਰੇਲ ਵਿਹਾਰ, ਜੈਪੁਰੀਆ, ਐਕਮੀ, ਔਰਬਿਟ, ਕੁਰਾੜੀ, ਅੰਬਾਲਾ ਰੋਡ ਆਸਥਾ, ਰਾਇਲ ਅਸਟੇਟ, ਜ਼ੈੱਡ.ਆਰ.ਕੇ.-2, ਅਜ਼ੂਰ
ਪ੍ਰਭਾਵਿਤ ਸਥਾਨ: ਰਾਮਗੜ੍ਹ ਭੁੱਡਾ ਰੋਡ, ਵੀ.ਆਈ.ਪੀ. ਰੋਡ, ਪਟਿਆਲਾ ਰੋਡ, ਨਾਭਾ, ਲੋਹਗੜ੍ਹ
-
ਪਾਵਰਕਾਮ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਜ਼ਰੂਰੀ ਕੰਮ ਸਮੇਂ ਸਿਰ ਨਿਪਟਾ ਲੈਣ ਅਤੇ ਬਿਜਲੀ ਸਪਲਾਈ ਬੰਦ ਹੋਣ ਕਾਰਨ ਹੋਣ ਵਾਲੀ ਅਸੁਵਿਧਾ ਲਈ ਮਾਫੀ ਚਾਹੀਦੀ ਹੈ।