ਪੰਜਾਬ ‘ਚ ਵੱਡਾ ਐਨਕਾਊਂਟਰ: ਗੋਲੀਆਂ ਦੀ ਗੂੰਜ ਨਾਲ ਦਹਿਲਿਆ ਇਲਾਕਾ
ਥਾਨਕ ਪਿੰਡ ਬੱਗੇ ਕਲਾਂ ਵਿਖੇ ਗੋਪੀ ਲਾਹੌਰੀਆ ਗੈਂਗ ਦੇ ਇੱਕ ਮੈਂਬਰ ਅਤੇ ਪੁਲਸ ਦਰਮਿਆਨ ਵੱਡਾ ਐਨਕਾਊਂਟਰ ਹੋਇਆ। ਇਹ ਝੜਪ ਉਸ ਵੇਲੇ ਹੋਈ, ਜਦੋਂ ਪੁਲਸ ਟੀਮ ਸੁਭਾਸ਼ ਨਗਰ ‘ਚ ਹੋਈ ਗੋਲੀਬਾਰੀ ਦੇ ਮਾਮਲੇ ਦੀ ਜਾਂਚ ਕਰਦੀ ਹੋਈ ਇੱਕ ਘਰ ‘ਤੇ ਛਾਪੇਮਾਰੀ ਲਈ ਪਹੁੰਚੀ।
ਜਿਵੇਂ ਹੀ ਪੁਲਸ ਹਥਿਆਰਾਂ ਦੀ ਬਰਾਮਦਗੀ ਲਈ ਅੰਦਰ ਗਈ, ਗੈਂਗ ਮੈਂਬਰ ਵਲੋਂ ਗੋਲੀਆਂ ਚਲਾਉਣ ਦੀ ਸ਼ੁਰੂਆਤ ਹੋ ਗਈ। ਜਵਾਬੀ ਕਾਰਵਾਈ ਵਿੱਚ ਪੁਲਸ ਵਲੋਂ ਵੀ ਗੋਲੀਬਾਰੀ ਕੀਤੀ ਗਈ। ਇਸ ਐਨਕਾਊਂਟਰ ਦੌਰਾਨ ਗੈਂਗਸਟਰ ਸੁਮਿਤ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ, ਜਦਕਿ ਇੱਕ ਪੁਲਸ ਮੁਲਾਜ਼ਮ ਦੀ ਪੱਗ ਵਿਚੋਂ ਗੈਂਗਸਟਰ ਵਲੋਂ ਚਲਾਈ ਗਈ ਗੋਲੀ ਲੰਘੀ ਅਤੇ ਉਹ ਬਾਲ-ਬਾਲ ਬਚ ਗਿਆ।
ਮੌਕੇ ਤੋਂ ਪੁਲਸ ਨੇ ਇਕ ਗੈਰ-ਕਾਨੂੰਨੀ ਹਥਿਆਰ ਅਤੇ ਕਈ ਗੋਲੀਆਂ ਬਰਾਮਦ ਕੀਤੀਆਂ ਹਨ। ਜਾਣਕਾਰੀ ਅਨੁਸਾਰ, ਗੋਪੀ ਲਾਹੌਰੀਆ ਗੈਂਗ ਦੇ ਹੋਰ ਮੈਂਬਰਾਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਪੁਲਸ ਮਾਮਲੇ ਦੀ ਹੋਰ ਜਾਂਚ ਕਰ ਰਹੀ ਹੈ।