ਮਸ਼ਹੂਰ ਪੰਜਾਬੀ ਗਾਇਕ ਰੰਮੀ ਰੰਧਾਵਾ ‘ਤੇ ਟੁੱਟਿਆ ਦੁੱਖਾਂ ਦਾ ਪਹਾੜ, ਛੋਟੀ ਉਮਰ ਵਿੱਚ ਧੀ ਗੁਨੀਤ ਕੌਰ ਦਾ ਹੋਇਆ ਦਿਹਾਂਤ
ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਲੋਕ ਗਾਇਕ ਰੰਮੀ ਰੰਧਾਵਾ ਦੀ ਨਿੱਕੀ ਉਮਰ ਦੀ ਧੀ ਗੁਨੀਤ ਕੌਰ (ਗੀਤ ਰੰਧਾਵਾ) ਦਾ ਅਕਾਲ ਚਲਾਣਾ ਹੋ ਗਿਆ ਹੈ। ਇਹ ਵੱਡੀ ਦੁੱਖਦਾਈ ਖ਼ਬਰ ਖੁਦ ਗਾਇਕ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਰਾਹੀਂ ਸਾਂਝੀ ਕੀਤੀ।
ਗਾਇਕ ਨੇ ਆਪਣੇ ਭਾਵੁਕ ਪੋਸਟ ਵਿੱਚ ਲਿਖਿਆ:
“ਧੀਆਂ ਦੇ ਨਾਲ ਵੱਸਣ ਘਰ-ਬਾਰ ਦੁਨੀਆ ਵਾਲਿਓ, ਧੀਆਂ ਹੁੰਦੀਆਂ ਵਿਹੜੇ ਦਾ ਸ਼ਿੰਗਾਰ। ਸਾਡੀ ਸਿਆਣੀ ਫੁੱਲਾਂ ਵਰਗੀ ਧੀ ਗੁਨੀਤ ਕੋਰ ਸਾਡੇ ਵਿੱਚ ਨਹੀਂ ਰਹੀ। ਸਭ ਤੋਂ ਵੱਡਾ ਦੁੱਖ ਧੀ ਦਾ ਤੁਰ ਜਾਣਾ। ਸਾਰੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਧੀਆਂ ਨੂੰ ਪਿਆਰ ਕਰਿਆ ਕਰੋ, ਘਰ ਦੀ ਰੂਹ ਹੁੰਦੀਆਂ ਨੇ ਧੀਆਂ। ਹਮੇਸ਼ਾ ਦਿਲਾਂ ਵਿੱਚ ਵਸਦਾ ਰਹੇਗਾ ਗੀਤ ਬੱਚੇ।”