2000 ਰੁਪਏ ਤੋਂ ਵੱਧ ਦੀ UPI ਪੇਮੈਂਟ ‘ਤੇ ਕੋਈ ਟੈਕਸ ਨਹੀਂ, ਸਰਕਾਰ ਨੇ ਕੀਤਾ ਇਨਕਾਰ
ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਇਹ ਅਫ਼ਵਾਹ ਜੋਰਾਂ ‘ਤੇ ਚੱਲ ਰਹੀ ਸੀ ਕਿ ਹੁਣ 2000 ਰੁਪਏ ਤੋਂ ਵੱਧ ਦੀ UPI ਪੇਮੈਂਟ ‘ਤੇ ਸਰਕਾਰ ਵੱਲੋਂ ਟੈਕਸ ਲਗਾਇਆ ਜਾਵੇਗਾ। ਇਸ ਅਫ਼ਵਾਹ ਕਾਰਨ ਲੋਕਾਂ ਵਿਚ ਭਰਮ ਪੈਦਾ ਹੋ ਗਿਆ ਸੀ। ਹਾਲਾਂਕਿ ਹੁਣ ਵਿੱਤ ਮੰਤਰਾਲੇ ਵੱਲੋਂ ਸਾਫ਼ ਕਰ ਦਿੱਤਾ ਗਿਆ ਹੈ ਕਿ ਅਜਿਹਾ ਕੋਈ ਟੈਕਸ ਲਾਗੂ ਨਹੀਂ ਕੀਤਾ ਜਾ ਰਿਹਾ।
ਸਰਕਾਰ ਵੱਲੋਂ ਆਇਆ ਸਪੱਸ਼ਟੀਕਰਨ
ਵਿੱਤ ਮੰਤਰਾਲੇ ਨੇ ਜਾਰੀ ਬਿਆਨ ਵਿੱਚ ਕਿਹਾ, “UPI ਰਾਹੀਂ 2000 ਰੁਪਏ ਤੋਂ ਵੱਧ ਦੀ ਪੇਮੈਂਟ ‘ਤੇ GST ਲਗਾਉਣ ਸੰਬੰਧੀ ਚੱਲ ਰਹੀਆਂ ਰਿਪੋਰਟਾਂ ਪੂਰੀ ਤਰ੍ਹਾਂ ਝੂਠੀਆਂ, ਗੁੰਮਰਾਹਕੁੰਨ ਅਤੇ ਬੇਬੁਨਿਆਦ ਹਨ। ਸਰਕਾਰ ਦੇ ਸਾਹਮਣੇ ਅਜਿਹਾ ਕੋਈ ਵੀ ਪ੍ਰਸਤਾਵ ਨਹੀਂ ਹੈ।”
ਮੰਤਰਾਲੇ ਅਨੁਸਾਰ, ਸਰਕਾਰ UPI ਰਾਹੀਂ ਹੋਣ ਵਾਲੀਆਂ ਡਿਜੀਟਲ ਭੁਗਤਾਨ ਵਿਧੀਆਂ ਨੂੰ ਉਤਸ਼ਾਹਤ ਕਰਨ ਲਈ ਵਚਨਬੱਧ ਹੈ ਅਤੇ ਇਨ੍ਹਾਂ ‘ਤੇ ਕੋਈ ਟੈਕਸ ਲਾਗੂ ਕਰਨ ਦੀ ਯੋਜਨਾ ਨਹੀਂ ਬਣਾਈ ਗਈ।