Passport ਨਿਯਮਾਂ ‘ਚ ਵੱਡਾ ਬਦਲਾਅ: ਹੁਣ ਜੀਵਨ ਸਾਥੀ ਦਾ ਨਾਮ ਜੋੜਨ ਲਈ ਵਿਆਹ ਸਰਟੀਫਿਕੇਟ ਨਹੀਂ, ਲੱਗੇਗਾ ਇਹ ਡਾਕੂਮੈਂਟ
ਭਾਰਤ ਸਰਕਾਰ ਨੇ ਪਾਸਪੋਰਟ ਜਾਰੀ ਕਰਨ ਸਬੰਧੀ ਨਿਯਮਾਂ ‘ਚ ਇਕ ਤਬਦੀਲੀ ਕੀਤੀ ਹੈ। ਹੁਣ ਪਾਸਪੋਰਟ ਵਿੱਚ ਆਪਣੇ ਜੀਵਨ ਸਾਥੀ ਦਾ ਨਾਮ ਜੋੜਣ ਲਈ ਵਿਆਹ ਸਰਟੀਫਿਕੇਟ ਦੀ ਲੋੜ ਨਹੀਂ ਹੋਵੇਗੀ।
ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਹੋਏ ਨਵੇਂ ਨਿਯਮਾਂ ਅਨੁਸਾਰ, ਜੇਕਰ ਕੋਈ ਪਤੀ ਜਾਂ ਪਤਨੀ ਆਪਣੇ ਪਾਸਪੋਰਟ ‘ਚ ਦੂਜੇ ਸਾਥੀ ਦਾ ਨਾਮ ਜੋੜਣਾ ਚਾਹੁੰਦੇ ਹਨ, ਤਾਂ ਉਹ Annexure J ਦੇ ਰੂਪ ਵਿੱਚ ਸਵੈ-ਘੋਸ਼ਣਾ ਪੱਤਰ ਜਮ੍ਹਾਂ ਕਰਵਾ ਸਕਦੇ ਹਨ।
ਇਸ ਸਵੈ-ਘੋਸ਼ਣਾ ਵਿੱਚ:
-
ਵਿਆਹ ਦੀਆਂ ਸਾਂਝੀਆਂ ਫੋਟੋਆਂ,
-
ਦੋਵੇਂ ਪਾਸਿਆਂ ਦੇ ਦਸਤਖਤ,
-
ਅਤੇ ਕੁਝ ਬੁਨਿਆਦੀ ਜਾਣਕਾਰੀਆਂ ਹੋਣੀਆਂ ਲਾਜ਼ਮੀ ਹਨ।
ਇਸ ਦਸਤਾਵੇਜ਼ ਨੂੰ ਵਿਆਹ ਦਾ ਸਰਟੀਫਿਕੇਟ ਮਾਨਤਾ ਮਿਲੇਗੀ ਅਤੇ ਇਸੇ ਆਧਾਰ ‘ਤੇ ਪਾਸਪੋਰਟ ‘ਚ ਜੀਵਨ ਸਾਥੀ ਦਾ ਨਾਮ ਦਰਜ ਹੋ ਜਾਵੇਗਾ।
ਸਰਕਾਰ ਨੇ ਇਹ ਫ਼ੈਸਲਾ ਪ੍ਰਕਿਰਿਆ ਨੂੰ ਸਰਲ ਅਤੇ ਤੇਜ਼ ਬਣਾਉਣ ਲਈ ਲਿਆ ਹੈ। ਹਾਲਾਂਕਿ, ਜੇਕਰ ਕੋਈ ਆਪਣੇ ਪਾਸਪੋਰਟ ਤੋਂ ਤਲਾਕ ਹੋਣ ਮਗਰੋਂ ਜੀਵਨ ਸਾਥੀ ਦਾ ਨਾਮ ਹਟਾਉਣਾ ਚਾਹੁੰਦਾ ਹੈ, ਤਾਂ ਤਲਾਕ ਦੀ ਕਾਪੀ ਜਾਂ ਅਦਾਲਤੀ ਹੁਕਮ ਦੀ ਕਾਪੀ ਵੀ ਲਾਜ਼ਮੀ ਹੋਵੇਗੀ।
ਇਸ ਤਬਦੀਲੀ ਨਾਲ ਬਹੁਤ ਸਾਰੇ ਲੋਕਾਂ ਲਈ ਪਾਸਪੋਰਟ ਸੰਬੰਧੀ ਕੰਮ ਹੋਣਗੇ ਆਸਾਨ।