ਪੰਜਾਬ ਸਰਕਾਰ ਦਾ ਸਖ਼ਤ ਫੈਸਲਾ: ਇੱਕ ਮਿੰਟ ਵੀ ਲੇਟ ਹੋਏ ਤਾਂ ਮੁਲਾਜ਼ਮਾਂ ਦੀ ਕਟੇਗੀ ਤਨਖਾਹ
ਪੰਜਾਬ ਸਰਕਾਰ ਨੇ ਟਰਾਂਸਪੋਰਟ ਵਿਭਾਗ ਵਿਚ ਡਿਸਿਪਲਿਨ ਲਿਆਉਂਦੇ ਹੋਏ ਵੱਡਾ ਫੈਸਲਾ ਲਿਆ ਹੈ। ਹੁਣ ਤੋਂ ਵਿਭਾਗ ਦੇ ਸਾਰੇ ਕਰਮਚਾਰੀਆਂ ਨੂੰ ਆਪਣੀ ਹਾਜ਼ਰੀ M Seva ਐਪ ਰਾਹੀਂ ਲਗਾਉਣੀ ਪਏਗੀ।
ਸਰਕਾਰੀ ਹੁਕਮਾਂ ਮੁਤਾਬਕ, ਹਾਜ਼ਰੀ ਸਵੇਰੇ 9 ਵਜੇ ਤੋਂ ਪਹਿਲਾਂ ਅਤੇ ਸ਼ਾਮ 5 ਵਜੇ ਤੋਂ ਬਾਅਦ ਲਗਾਉਣੀ ਜ਼ਰੂਰੀ ਹੋਵੇਗੀ। ਜੇਕਰ ਕੋਈ ਕਰਮਚਾਰੀ ਇੱਕ ਮਿੰਟ ਵੀ ਦੇਰ ਨਾਲ ਦਫ਼ਤਰ ਪਹੁੰਚਿਆ ਜਾਂ ਹਾਜ਼ਰੀ ਲਗਾਉਣ ‘ਚ ਦੇਰੀ ਕੀਤੀ, ਤਾਂ ਉਸ ਦੀ ਤਨਖਾਹ ‘ਚ ਕਟੌਤੀ ਕੀਤੀ ਜਾਵੇਗੀ।
ਇਹ ਨਵਾਂ ਨਿਯਮ ਸਾਰੇ ਟਰਾਂਸਪੋਰਟ ਵਿਭਾਗ ਦੇ ਕਰਮਚਾਰੀਆਂ ‘ਤੇ ਲਾਗੂ ਕੀਤਾ ਗਿਆ ਹੈ। ਸਰਕਾਰ ਦਾ ਮਤਲਬ ਇਹ ਯਕੀਨੀ ਬਣਾਉਣਾ ਹੈ ਕਿ ਅਧਿਕਾਰੀ ਅਤੇ ਕਰਮਚਾਰੀ ਸਮੇਂ ਸਿਰ ਦਫ਼ਤਰ ‘ਚ ਹਾਜ਼ਰ ਹੋਣ, ਤਾਂ ਜੋ ਲੋਕਾਂ ਨੂੰ ਵੀ ਸੇਵਾਵਾਂ ਦੇਣ ‘ਚ ਕੋਈ ਰੁਕਾਵਟ ਨਾ ਆਏ।
ਇਸ ਫ਼ੈਸਲੇ ਨਾਲ ਸਰਕਾਰੀ ਦਫਤਰਾਂ ਵਿਚ ਡਿਸਿਪਲਿਨ ਅਤੇ ਪਾਰਦਰਸ਼ਤਾ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।