ਮੌਸਮ ਅਲਰਟ: ਪੰਜਾਬ-ਦਿੱਲੀ ਸਮੇਤ ਕਈ ਰਾਜਾਂ ਵਿੱਚ ਮੀਂਹ ਦੀ ਸੰਭਾਵਨਾ, ਗਰਮੀ ਤੋਂ ਮਿਲੇਗੀ ਰਾਹਤ
ਦੇਸ਼ ਭਰ ਦੇ ਮੌਸਮ ਵਿਚ ਵੱਡਾ ਬਦਲਾਅ ਆ ਰਿਹਾ ਹੈ। ਮੌਸਮ ਵਿਭਾਗ ਮੁਤਾਬਕ, ਬੰਗਾਲ ਦੀ ਖਾੜੀ ਵਿੱਚ ਚੱਕਰਵਾਤੀ ਸਰਕੂਲੇਸ਼ਨ, ਮੱਧ ਪ੍ਰਦੇਸ਼ ਤੋਂ ਪੱਛਮੀ ਬੰਗਾਲ ਤੱਕ ਟ੍ਰੈਫ਼ ਬਣਣ ਅਤੇ ਤਾਮਿਲਨਾਡੂ ਤੱਕ ਮੌਸਮੀ ਗਤੀਵਿਧੀ ਕਾਰਨ ਅੱਜ ਤੋਂ ਕਈ ਰਾਜਾਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਕਾਰਨ ਉੱਤਰੀ ਭਾਰਤ ਨੂੰ ਚਮਕਦਾਰ ਧੁੱਪ ਤੋਂ ਰਾਹਤ ਮਿਲ ਸਕਦੀ ਹੈ।
ਅੱਜ ਤੇਜ਼ ਹਵਾਵਾਂ ਤੇ ਮੀਂਹ ਦੀ ਚੇਤਾਵਨੀ
ਮੌਸਮ ਵਿਭਾਗ ਨੇ ਪੰਜਾਬ, ਦਿੱਲੀ, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿੱਚ ਅੱਜ ਹਲਕੀ ਤੋਂ ਭਾਰੀ ਬਾਰਿਸ਼ ਅਤੇ ਤੇਜ਼ ਹਵਾਵਾਂ ਦੀ ਸੰਭਾਵਨਾ ਜਤਾਈ ਹੈ। ਪੰਜਾਬ, ਹਰਿਆਣਾ ਅਤੇ ਦਿੱਲੀ ਜਿਵੇਂ ਸਖ਼ਤ ਗਰਮੀ ਵਾਲੇ ਰਾਜਾਂ ਲਈ ਇਹ ਮੀਂਹ ਰਾਹਤ ਲੈ ਕੇ ਆ ਸਕਦਾ ਹੈ।
ਤਾਪਮਾਨ ‘ਚ ਆਏਗੀ ਗਿਰਾਵਟ
ਬਿਹਾਰ ਦੇ ਪੱਛਮੀ ਹਿੱਸੇ ਵਿਚ ਤਾਪਮਾਨ ‘ਚ 4 ਤੋਂ 8 ਡਿਗਰੀ ਤੱਕ ਗਿਰਾਵਟ ਹੋਣ ਦੀ ਉਮੀਦ ਹੈ। ਇਸੇ ਤਰ੍ਹਾਂ, ਉੱਤਰੀ ਭਾਰਤ ਦੇ ਹੋਰ ਹਿੱਸਿਆਂ ਵਿੱਚ ਵੀ ਪਾਰਾ ਹੇਠਾਂ ਆਵੇਗਾ।
ਕਈ ਰਾਜਾਂ ਵਿੱਚ ਮੀਂਹ ਦੀ ਭਵਿੱਖਬਾਣੀ
ਮੌਸਮ ਵਿਭਾਗ ਅਨੁਸਾਰ:
-
ਬਿਹਾਰ, ਗੰਗਾ ਪੱਛਮੀ ਬੰਗਾਲ, ਝਾਰਖੰਡ, ਸਿੱਕਮ ਅਤੇ ਅਰੁਣਾਚਲ ਪ੍ਰਦੇਸ਼ ‘ਚ ਭਾਰੀ ਮੀਂਹ।
-
ਤਾਮਿਲਨਾਡੂ, ਕਰਾਈਕਲ, ਪੁਡੂਚੇਰੀ, ਤੇਲੰਗਾਨਾ, ਆਂਧਰਾ ਤੇ ਕਰਨਾਟਕ ਵਿਚ ਵੀ ਬਾਰਿਸ਼।
-
ਦਿੱਲੀ-ਐਨਸੀਆਰ ‘ਚ ਬੱਦਲ ਛਾਏ ਰਹਿਣਗੇ ਤੇ ਬੂੰਦਾ-ਬਾਂਦੀ ਹੋ ਸਕਦੀ ਹੈ।
15 ਅਪ੍ਰੈਲ ਨੂੰ ਵਾਪਸ ਆ ਸਕਦੀ ਗਰਮੀ ਦੀ ਲਹਿਰ
ਮੌਸਮ ਵਿਭਾਗ ਨੇ ਅਗਾਹੀ ਦਿੱਤੀ ਕਿ:
-
ਰਾਜਸਥਾਨ ਵਿੱਚ 10, 14, 15 ਅਪ੍ਰੈਲ ਨੂੰ ਲੂ ਚੱਲ ਸਕਦੀ ਹੈ।
-
15 ਅਪ੍ਰੈਲ ਨੂੰ ਪੰਜਾਬ, ਦਿੱਲੀ, ਹਰਿਆਣਾ ਅਤੇ ਗੁਜਰਾਤ ਦੇ ਕੁਝ ਹਿੱਸਿਆਂ ਵਿੱਚ ਵੀ ਗਰਮੀ ਵਧਣ ਦੀ ਸੰਭਾਵਨਾ।
-
ਦੱਖਣੀ ਭਾਰਤ (ਤਾਮਿਲਨਾਡੂ, ਕੇਰਲ, ਗੋਆ ਆਦਿ) ‘ਚ ਗਰਮ ਅਤੇ ਨਮੀ ਵਾਲਾ ਮੌਸਮ ਬਣਿਆ ਰਹੇਗਾ।
ਮੌਸਮ ਵਿਭਾਗ ਵੱਲੋਂ ਜਾਰੀ ਇਹ ਅਲਰਟ ਲੋਕਾਂ ਲਈ ਐਤਿਆਤ ਵਰਤਣ ਅਤੇ ਯਾਤਰਾ ਦੀ ਯੋਜਨਾ ਸੋਚ-ਵਿਚਾਰ ਕਰਕੇ ਬਣਾਉਣ ਦੀ ਸਲਾਹ ਦਿੰਦੇ ਹਨ।