ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਵੱਡੀ ਸਫਲਤਾ, ਮੁਲਜ਼ਮ ਜੀਵਨ ਜੋਤ ਉਰਫ਼ ਜੁਗਨੂੰ ਦਿੱਲੀ ਏਅਰਪੋਰਟ ਤੋਂ ਕਾਬੂ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਸੰਬੰਧੀ ਮਾਮਲੇ ਵਿੱਚ ਪੁਲਿਸ ਨੂੰ ਇਕ ਹੋਰ ਵੱਡੀ ਸਫਲਤਾ ਮਿਲੀ ਹੈ। ਮੁਲਜ਼ਮ ਜੀਵਨ ਜੋਤ ਉਰਫ਼ ਜੁਗਨੂੰ ਨੂੰ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਹਿਰਾਸਤ ਵਿੱਚ ਲਿਆ ਗਿਆ ਹੈ। ਜਾਣਕਾਰੀ ਮੁਤਾਬਕ, ਉਹ ਮੂਸੇਵਾਲਾ ਕਤਲ ਮਾਮਲੇ ਵਿੱਚ ਨਾਮਜ਼ਦ ਅਪਰਾਧੀ ਸੀ ਅਤੇ ਕਾਫੀ ਸਮੇਂ ਤੋਂ ਭੱਜਦਾ ਫਿਰ ਰਿਹਾ ਸੀ।
ਪੁਲਸ ਟੀਮ ਦਿੱਲੀ ਲਈ ਰਵਾਨਾ
ਮਾਨਸਾ ਪੁਲਸ ਨੇ ਪੁਸ਼ਟੀ ਕੀਤੀ ਹੈ ਕਿ ਉਹ ਲੰਬੇ ਸਮੇਂ ਤੋਂ ਜੁਗਨੂੰ ਦੀ ਭਾਲ ਕਰ ਰਹੀ ਸੀ। ਹੁਣ ਪੰਜਾਬ ਪੁਲਸ ਦੀ ਟੀਮ ਉਸ ਨੂੰ ਲਿਆਉਣ ਲਈ ਦਿੱਲੀ ਰਵਾਨਾ ਹੋ ਚੁੱਕੀ ਹੈ। ਜੁਗਨੂੰ ਤੋਂ ਪੁੱਛਗਿੱਛ ਦੌਰਾਨ ਕਈ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਸਿੱਧੂ ਮੂਸੇਵਾਲਾ ਕਤਲ ਦੀ ਜਾਂਚ ‘ਚ ਹੋ ਸਕਦੀ ਹੈ ਤੀਬਰਤਾ
ਪੁਲਸ ਮੰਨ ਰਹੀ ਹੈ ਕਿ ਜੀਵਨ ਜੋਤ ਉਰਫ਼ ਜੁਗਨੂੰ ਦੀ ਗ੍ਰਿਫ਼ਤਾਰੀ ਨਾਲ ਮੂਸੇਵਾਲਾ ਕਤਲ ਮਾਮਲੇ ਦੀ ਜਾਂਚ ਵਿੱਚ ਨਵੀਆਂ ਕੜੀਆਂ ਜੁੜਣਗੀਆਂ ਅਤੇ ਮੁੱਖ ਸਾਜ਼ਿਸ਼ਕਾਰਾਂ ਬਾਰੇ ਵੀ ਅਹਿਮ ਜਾਣਕਾਰੀਆਂ ਮਿਲ ਸਕਦੀਆਂ ਹਨ।