ਪੰਜਾਬ ‘ਚ ਭਿਆਨਕ ਗਰਮੀ, ਮੌਸਮ ਵਿਭਾਗ ਦੀ ਵੱਡੀ ਚਿਤਾਵਨੀ

ਪੰਜਾਬ ‘ਚ ਗਰਮੀ ਨੇ ਆਪਣੇ ਤੇਜ਼ ਝਟਕੇ ਦੇਣੇ ਸ਼ੁਰੂ ਕਰ ਦਿੱਤੇ ਹਨ। ਅਪ੍ਰੈਲ ਦੀ ਸ਼ੁਰੂਆਤ ਨਾਲ ਹੀ ਤਿੱਖੀ ਧੁੱਪ ਅਤੇ ਵਧਦੇ ਤਾਪਮਾਨ ਨੇ ਲੋਕਾਂ ਨੂੰ ਬੁਰੇ ਹਾਲ ਕਰ ਦਿੱਤਾ। ਮੌਸਮ ਵਿਭਾਗ ਮੁਤਾਬਕ, ਅਗਲੇ ਹਫ਼ਤੇ ‘ਚ ਹੀਟਵੇਵ ਆਉਣ ਦੀ ਸੰਭਾਵਨਾ ਹੈ, ਜਿਸ ਕਾਰਨ 7 ਤੋਂ 9 ਅਪ੍ਰੈਲ ਤੱਕ ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਗਰਮੀ ਦੀ ਤੀਬਰ ਲਹਿਰ ਚੱਲਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।

ਤਾਪਮਾਨ ‘ਚ ਤੇਜ਼ੀ ਨਾਲ ਵਾਧੂ

ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ, ਆਉਣ ਵਾਲੇ 4 ਦਿਨਾਂ ‘ਚ ਤਾਪਮਾਨ 5 ਡਿਗਰੀ ਤੱਕ ਵਧ ਸਕਦਾ ਹੈ। ਲੁਧਿਆਣਾ ‘ਚ ਦਿਨ ਦਾ ਤਾਪਮਾਨ 33.4 ਡਿਗਰੀ ਅਤੇ ਰਾਤ ਦਾ 14.8 ਡਿਗਰੀ ਰਿਕਾਰਡ ਕੀਤਾ ਗਿਆ। ਮਾਹਰ ਡਾਕਟਰ ਪਰਨੀਤ ਕੌਰ ਕਿੰਗਰਾ ਨੇ ਦੱਸਿਆ ਕਿ ਫਿਲਹਾਲ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ, ਜਿਸ ਕਾਰਨ ਗਰਮੀ ਹੋਰ ਵੀ ਤਕਲੀਫ਼ਦੇਹ ਹੋ ਸਕਦੀ ਹੈ।

ਸਿਹਤ ਵਿਭਾਗ ਦੀ ਚੇਤਾਵਨੀ

ਸਿਹਤ ਵਿਭਾਗ ਨੇ ਗਰਮੀ ਕਾਰਨ ਹੋਣ ਵਾਲੇ ਨੁਕਸਾਨ ਨੂੰ ਲੈ ਕੇ ਐਡਵਾਈਜ਼ਰੀ ਜਾਰੀ ਕੀਤੀ ਹੈ। ਗਰਮ ਹਵਾਵਾਂ ਸਰੀਰ ‘ਚ ਪਾਣੀ ਦੀ ਕਮੀ, ਚਮੜੀ ਨੂੰ ਨੁਕਸਾਨ ਅਤੇ ਹੀਟ ਸਟਰੋਕ ਦਾ ਖ਼ਤਰਾ ਵਧਾ ਸਕਦੀਆਂ ਹਨ। ਵਿਭਾਗ ਨੇ ਲੋਕਾਂ ਨੂੰ ਧੁੱਪ ਤੋਂ ਬਚਣ, ਤਾਜ਼ਾ ਪਾਣੀ ਪੀਣ ਅਤੇ ਠੰਡੇ ਥਾਵਾਂ ‘ਤੇ ਰਹਿਣ ਦੀ ਸਲਾਹ ਦਿੱਤੀ ਹੈ।

ਮੌਸਮ ਦੀ ਇਹ ਵਾਧੂ ਤਾਪਮਾਨ ਲਹਿਰ ਆਉਣ ਵਾਲੇ ਦਿਨਾਂ ‘ਚ ਹੋਰ ਖਤਰਨਾਕ ਹੋ ਸਕਦੀ ਹੈ, ਇਸ ਲਈ ਸਾਵਧਾਨ ਰਹੋ ਤੇ ਆਪਣੀ ਸਿਹਤ ਦੀ ਸੰਭਾਲ ਕਰੋ।

Leave a Reply

Your email address will not be published. Required fields are marked *