ਸ਼ੂਗਰ ਅਤੇ ਦਿਲ ਦੀ ਬਿਮਾਰੀ ਤੋਂ ਬਚਣ ਲਈ ਖਾਓ ਪਿਕਨ ਨਟਸ, ਜਾਣੋ ਇਸ ਦੇ ਵਧੀਆ ਫਾਇਦੇ
ਪਿਕਨ ਨਟਸ ਸਿਰਫ਼ ਸੁਆਦ ਵਿੱਚ ਹੀ ਨਹੀਂ, ਸਿਹਤ ਲਈ ਵੀ ਬਹੁਤ ਲਾਭਕਾਰੀ ਹਨ। ਇਹ ਐਂਟੀਆਕਸੀਡੈਂਟਸ, ਵਿਟਾਮਿਨ E, ਮੈਗਨੀਸ਼ੀਅਮ ਅਤੇ ਹੈਲਦੀ ਫੈਟਸ ਨਾਲ ਭਰਪੂਰ ਹੁੰਦੇ ਹਨ, ਜੋ ਦਿਲ, ਦਿਮਾਗ, ਹੱਡੀਆਂ ਅਤੇ ਹਾਜ਼ਮੇ ਲਈ ਫਾਇਦੇਮੰਦ ਹਨ। ਪਿਕਨ ਨਟਸ ਨਾਸ਼ਤੇ, ਸਲਾਦ ਜਾਂ ਮਿਠਾਈ ਵਿੱਚ ਸ਼ਾਮਲ ਕਰਨਾ ਤੰਦਰੁਸਤੀ ਲਈ ਵਧੀਆ ਚੋਣ ਹੋ ਸਕਦੀ ਹੈ।
ਪਿਕਨ ਨਟਸ ਖਾਣ ਦੇ ਮੁੱਖ ਫਾਇਦੇ
ਦਿਲ ਦੀ ਸਿਹਤ – ਖ਼ਰਾਬ ਕੋਲੇਸਟ੍ਰੋਲ (LDL) ਨੂੰ ਘਟਾਉਂਦੇ, ਚੰਗੇ ਕੋਲੇਸਟ੍ਰੋਲ (HDL) ਨੂੰ ਵਧਾਉਂਦੇ, ਦਿਲ ਦੀ ਬਿਮਾਰੀਆਂ ਤੋਂ ਬਚਾਉਂਦੇ।
ਦਿਮਾਗ ਲਈ ਲਾਭਕਾਰੀ – ਵਿਟਾਮਿਨ E, ਓਮੇਗਾ-3 ਨਾਲ ਯਾਦਦਾਸ਼ਤ ਤੇ ਧਿਆਨ ਵਧਾਉਂਦੇ।
ਸਕਿਨ ਤੇ ਵਾਲਾਂ ਦੀ ਸਿਹਤ – ਵਿਟਾਮਿਨ E ਨਾਲ ਸਕਿਨ ਚਮਕਦਾਰ ਬਣਾਉਂਦੇ, ਆਈਰਨ-ਜ਼ਿੰਕ ਨਾਲ ਵਾਲ ਮਜ਼ਬੂਤ ਕਰਦੇ।
ਹੱਡੀਆਂ ਲਈ ਫਾਇਦੇਮੰਦ – ਕੈਲਸ਼ੀਅਮ, ਮੈਗਨੀਸ਼ੀਅਮ ਤੇ ਫਾਸਫੋਰਸ ਹੱਡੀਆਂ ਅਤੇ ਜੋੜਾਂ ਦੀ ਸਿਹਤ ਲਈ ਲਾਭਕਾਰੀ।
ਹਾਜ਼ਮੇ ‘ਚ ਸੁਧਾਰ – ਫਾਈਬਰ ਨਾਲ ਪਾਚਨ ਪ੍ਰਣਾਲੀ ਠੀਕ ਰੱਖਦੇ, ਕਬਜ਼ ਤੋਂ ਰਾਹਤ ਦਿੰਦੇ।
ਸ਼ੂਗਰ ਕੰਟਰੋਲ – ਲੋ-ਗਲਾਈਸੇਮਿਕ ਇੰਡੈਕਸ ਕਾਰਨ ਡਾਇਬਟੀਜ਼ ਪੀੜਤਾਂ ਲਈ ਫਾਇਦੇਮੰਦ।
ਭਾਰ ਘਟਾਉਣ ‘ਚ ਮਦਦ – ਪ੍ਰੋਟੀਨ ਤੇ ਫਾਈਬਰ ਭੁੱਖ ਕੰਟਰੋਲ ਕਰਦੇ, ਵਜ਼ਨ ਘਟਾਉਣ ‘ਚ ਮਦਦਗਾਰ।
ਸਾਵਧਾਨੀਆਂ
ਸਹੀ ਮਾਤਰਾ ਵਿੱਚ ਹੀ ਖਾਓ, ਵਧੇਰੇ ਖਾਣ ਨਾਲ ਕੈਲੋਰੀ ਅਤੇ ਵਜ਼ਨ ਵਧ ਸਕਦਾ ਹੈ।