31 ਮਾਰਚ ਤੱਕ ਅਪਡੇਟ ਕਰੋ ਬੈਂਕ ਨਾਲ ਲਿੰਕਡ ਮੋਬਾਈਲ ਨੰਬਰ, ਨਹੀਂ ਤਾਂ UPI ਹੋ ਜਾਵੇਗਾ ਬੰਦ
ਜੇਕਰ ਤੁਸੀਂ UPI ਭੁਗਤਾਨ ਦੀ ਵਰਤੋਂ ਕਰਦੇ ਹੋ, ਤਾਂ 31 ਮਾਰਚ ਤੋਂ ਪਹਿਲਾਂ ਆਪਣਾ ਬੈਂਕ ਲਿੰਕਡ ਮੋਬਾਈਲ ਨੰਬਰ ਅਪਡੇਟ ਕਰਨਾ ਜ਼ਰੂਰੀ ਹੈ। ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (NPCI) ਨੇ ਨਵੇਂ ਨਿਯਮ ਲਾਗੂ ਕੀਤੇ ਹਨ, ਜਿਸ ਤਹਿਤ ਅਕਿਰਿਆਸ਼ੀਲ ਜਾਂ ਬਦਲੇ ਨੰਬਰਾਂ ਨਾਲ UPI ਲੈਣ-ਦੇਣ ਸੰਭਵ ਨਹੀਂ ਹੋਵੇਗਾ।
UPI ਖਾਤਾ ਕਦੋਂ ਬੰਦ ਹੋ ਸਕਦਾ ਹੈ?
ਜੇਕਰ ਮੋਬਾਈਲ ਨੰਬਰ ਬਦਲਿਆ ਗਿਆ ਪਰ ਬੈਂਕ ‘ਚ ਅਪਡੇਟ ਨਹੀਂ ਕੀਤਾ
ਜਿਨ੍ਹਾਂ ਉਪਭੋਗਤਾਵਾਂ ਨੇ ਬਿਨਾਂ ਅਪਡੇਟ ਕਰਕੇ ਨੰਬਰ ਡੀਐਕਟੀਵੇਟ ਕਰ ਦਿੱਤਾ
ਕਾਲ ਜਾਂ SMS ਲਈ ਅਕਿਰਿਆਸ਼ੀਲ ਨੰਬਰ UPI ਨੈੱਟਵਰਕ ਤੋਂ ਹਟਾ ਦਿੱਤੇ ਜਾਣਗੇ
NPCI ਨੇ ਧੋਖਾਧੜੀ ਰੋਕਣ ਲਈ DIP ਅਤੇ MNRL ਲਿਸਟ ਰਾਹੀਂ ਅਕਿਰਿਆਸ਼ੀਲ ਨੰਬਰ ਹਟਾਉਣ ਦੇ ਨਿਰਦੇਸ਼ ਦਿੱਤੇ ਹਨ। ਹੁਣ UPI ਨਾਲ ਜੁੜੇ ਮੋਬਾਈਲ ਨੰਬਰਾਂ ਦੀ ਜਾਂਚ ਹਫ਼ਤੇ ਵਿੱਚ ਘੱਟੋ-ਘੱਟ ਇੱਕ ਵਾਰ ਕਰਨੀ ਲਾਜ਼ਮੀ ਹੋਵੇਗੀ।
UPI ਸੇਵਾਵਾਂ ਬਚਾਉਣ ਲਈ ਕੀ ਕਰੋ?
31 ਮਾਰਚ ਤੋਂ ਪਹਿਲਾਂ ਆਪਣਾ ਮੋਬਾਈਲ ਨੰਬਰ ਬੈਂਕ ‘ਚ ਅਪਡੇਟ ਜਾਂ ਮੁੜ-ਐਕਟੀਵੇਟ ਕਰਵਾਓ।
ਬੈਂਕ ਜਾਂ UPI ਸੇਵਾ ਪ੍ਰਦਾਤਾ (Google Pay, PhonePe) ਤੋਂ ਨਵੀਆਂ ਅਪਡੇਟਸ ਦੀ ਜਾਂਚ ਕਰੋ।
ਕਿਸੇ ਵੀ ਜਾਣਕਾਰੀ ਲਈ ਆਪਣੇ ਬੈਂਕ ਜਾਂ UPI ਐਪ ਦੀ ਸਹਾਇਤਾ ਲੋ।