ਅਮਰੀਕਾ ਨੇ ਭਾਰਤ ‘ਚ 2000 ਵੀਜ਼ਾ ਅਪੌਇੰਟਮੈਂਟਾਂ ਕੀਤੀਆਂ ਰੱਦ

ਭਾਰਤ ਵਿੱਚ ਅਮਰੀਕੀ ਦੂਤਘਰ ਨੇ ਲਗਭਗ 2000 ਵੀਜ਼ਾ ਅਪੌਇੰਟਮੈਂਟਾਂ ਨੂੰ ਧੋਖਾਧੜੀ ਦੇ ਮਾਮਲੇ ਚਲਦੇ ਰੱਦ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ, ਕੁਝ ਵਿਅਕਤੀਆਂ ਨੇ ਸ਼ਡਿਊਲਿੰਗ ਪ੍ਰਣਾਲੀ ਦੀ ਉਲੰਘਣਾ ਕੀਤੀ ਸੀ, ਜਿਸ ਕਾਰਨ ਇਹ ਕਦਮ ਚੁੱਕਿਆ ਗਿਆ।

ਧੋਖਾਧੜੀ ‘ਤੇ ਸਕਤੀ, ‘ਬੋਟਾਂ’ ਵਲੋਂ ਅਪੌਇੰਟਮੈਂਟ ਬੁੱਕ ਕਰਨ ‘ਤੇ ਪਾਬੰਦੀ
ਅਮਰੀਕੀ ਦੂਤਘਰ ਨੇ ‘ਬੋਟ’ ਸਿਸਟਮ ਰਾਹੀਂ ਅਪੌਇੰਟਮੈਂਟ ਬੁੱਕ ਕਰਨ ਵਾਲਿਆਂ ਦੀ ਪਛਾਣ ਕਰਕੇ ਉਨ੍ਹਾਂ ਦੀਆਂ ਸ਼ਡਿਊਲਿੰਗ ਵਿਸ਼ੇਸ਼ ਅਧਿਕਾਰਾਂ ਨੂੰ ਮੁਅੱਤਲ ਕਰ ਦਿੱਤਾ ਹੈ। ਦੂਤਘਰ ਮੁਤਾਬਕ, ਕਈ ਉਮੀਦਵਾਰ ਏਜੰਟਾਂ ਨੂੰ 30,000-35,000 ਰੁਪਏ ਅਦਾ ਕਰ ਰਹੇ ਸਨ ਤਾਂ ਜੋ ਉਹ ਉਨ੍ਹਾਂ ਲਈ ਅਪੌਇੰਟਮੈਂਟ ਬੁੱਕ ਕਰ ਸਕਣ।

ਏਜੰਟਾਂ ਵਿਰੁੱਧ ਕੇਸ ਦਰਜ
27 ਫਰਵਰੀ ਨੂੰ ਦਿੱਲੀ ਪੁਲਿਸ ਨੇ ਵੀਜ਼ਾ ਅਤੇ ਪਾਸਪੋਰਟ ਏਜੰਟਾਂ ਵਿਰੁੱਧ ਧੋਖਾਧੜੀ ਦੇ ਕੇਸ ਦਰਜ ਕੀਤੇ। ਦੂਤਘਰ ਨੇ ਮਈ-ਅਗਸਤ 2023 ਵਿੱਚ ਇੱਕ ਅੰਦਰੂਨੀ ਜਾਂਚ ਕਰਕੇ 30 ਏਜੰਟਾਂ ਦੀ ਸੂਚੀ ਤਿਆਰ ਕੀਤੀ, ਜੋ ਜਾਅਲੀ ਦਸਤਾਵੇਜ਼ ਪੇਸ਼ ਕਰਕੇ ਵਿਦੇਸ਼ੀ ਵਿਜ਼ਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।

ਅਮਰੀਕੀ ਦੂਤਘਰ ਦੀ ਚੇਤਾਵਨੀ
ਦੂਤਘਰ ਨੇ X (ਟਵਿੱਟਰ) ‘ਤੇ ਜਾਣਕਾਰੀ ਦਿੱਤੀ ਕਿ ਅਜਿਹੀਆਂ ਗੈਰਕਾਨੂੰਨੀ ਗਤੀਵਿਧੀਆਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਉਮੀਦਵਾਰਾਂ ਨੂੰ ਵੀਜ਼ਾ ਲਈ ਸਿਰਫ਼ ਆਧਿਕਾਰਕ ਚੈਨਲ ਰਾਹੀਂ ਅਪਲਾਈ ਕਰਨ ਦੀ ਅਪੀਲ ਕੀਤੀ ਗਈ ਹੈ।

Leave a Reply

Your email address will not be published. Required fields are marked *