ਐਸ਼ਵਰਿਆ ਰਾਏ ਬੱਚਨ ਦੀ ਕਾਰ ਨਾਲ ਹਾਦਸਾ, ਬੱਸ ਦੀ ਟੱਕਰ ਦੀ ਵੀਡੀਓ ਵਾਇਰਲ
ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਦੀ ਕਾਰ ਨਾਲ ਮੁੰਬਈ ‘ਚ ਹਾਦਸਾ ਵਾਪਰਿਆ। ਰਿਪੋਰਟਾਂ ਮੁਤਾਬਕ, 26 ਮਾਰਚ ਦੀ ਸ਼ਾਮ ਉਨ੍ਹਾਂ ਦੀ ਟੋਯੋਟਾ ਵੈਲਫਾਇਰ ਗੱਡੀ ਨੂੰ ਇੱਕ ਲਾਲ ਬੱਸ ਨੇ ਪਿੱਛੋਂ ਟੱਕਰ ਮਾਰੀ, ਜਿਸ ਨਾਲ ਗੱਡੀ ਦਾ ਪਿਛਲਾ ਹਿੱਸਾ ਨੁਕਸਾਨਗ੍ਰਸਤ ਹੋ ਗਿਆ।
ਇਹ ਹਾਦਸਾ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਪੈਪਰਾਜ਼ੀ ‘ਵਰਿੰਦਰ ਚਾਵਲਾ’ ਵੱਲੋਂ ਸ਼ੇਅਰ ਕੀਤੀ ਗਈ ਵੀਡੀਓ ਵਿੱਚ ਬੱਸ ਨੂੰ ਕਾਰ ਨਾਲ ਟਕਰਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਗੱਡੀ ਐਸ਼ਵਰਿਆ ਦੀ ਸੀ, ਪਰ ਹਾਦਸੇ ਵੇਲੇ ਉਹ ਗੱਡੀ ਵਿੱਚ ਮੌਜੂਦ ਸਨ ਜਾਂ ਨਹੀਂ, ਇਹ ਸਪੱਸ਼ਟ ਨਹੀਂ।
ਫਿਲਹਾਲ, ਐਸ਼ਵਰਿਆ ਜਾਂ ਉਨ੍ਹਾਂ ਦੀ ਟੀਮ ਵੱਲੋਂ ਇਸ ਮਾਮਲੇ ‘ਤੇ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।