ਹਨੀ ਸਿੰਘ ਨੂੰ ਦਿੱਲੀ ਹਾਈਕੋਰਟ ਤੋਂ ਰਾਹਤ, ‘ਮੈਨੀਐਕ’ ਗੀਤ ਵਿਰੁੱਧ ਪਟੀਸ਼ਨ ਰੱਦ
ਮਸ਼ਹੂਰ ਗਾਇਕ ਅਤੇ ਰੈਪਰ ਹਨੀ ਸਿੰਘ ਨੂੰ ਦਿੱਲੀ ਹਾਈਕੋਰਟ ਵੱਲੋਂ ਵੱਡੀ ਰਾਹਤ ਮਿਲੀ ਹੈ। ਅਦਾਲਤ ਨੇ ਉਨ੍ਹਾਂ ਦੇ ਗੀਤ ‘ਮੈਨੀਐਕ’ ਵਿਰੁੱਧ ਦਾਇਰ ਪਟੀਸ਼ਨ ਨੂੰ ਰੱਦ ਕਰ ਦਿੱਤਾ। ਪਟੀਸ਼ਨਕਰਤਾ ਲਵਕੁਸ਼ ਕੁਮਾਰ ਨੇ ਗਾਣੇ ਵਿੱਚ ਭੋਜਪੁਰੀ ਭਾਸ਼ਾ ਦੀ ਵਰਤੋਂ ਦੁਆਰਾ ਅਸ਼ਲੀਲਤਾ ਅਤੇ ਔਰਤਾਂ ਦੇ ਜਿਨਸੀ ਸ਼ੋਸ਼ਣ ਨੂੰ ਉਤਸ਼ਾਹਿਤ ਕਰਨ ਦੇ ਦੋਸ਼ ਲਗਾਏ ਸਨ।
ਦਿੱਲੀ ਹਾਈਕੋਰਟ ਨੇ ਪਟੀਸ਼ਨ ਨੂੰ ਅਯੋਗ ਮੰਨਦੇ ਹੋਏ ਕਿਹਾ ਕਿ ਨਿੱਜੀ ਵਿਅਕਤੀ ਵਿਰੁੱਧ ਰਿੱਟ ਪਟੀਸ਼ਨ ਸਵੀਕਾਰਯੋਗ ਨਹੀਂ। ਅਦਾਲਤ ਨੇ ਇਹ ਵੀ ਕਿਹਾ ਕਿ ਭੋਜਪੁਰੀ ਭਾਸ਼ਾ ਨੂੰ ਅਸ਼ਲੀਲਤਾ ਨਾਲ ਜੋੜ ਕੇ ਨਹੀਂ ਦੇਖਿਆ ਜਾਣਾ ਚਾਹੀਦਾ।
ਅਦਾਲਤ ਨੇ ਪਟੀਸ਼ਨਕਰਤਾ ਨੂੰ ਸੁਝਾਅ ਦਿੱਤਾ ਕਿ ਜੇਕਰ ਉਹ ਗੀਤ ਨੂੰ ਅਪਰਾਧ ਸਮਝਦਾ ਹੈ, ਤਾਂ ਐਫਆਈਆਰ ਦਰਜ ਕਰਵਾ ਸਕਦਾ ਹੈ। ਇਸ ਤੋਂ ਬਾਅਦ ਲਵਕੁਸ਼ ਕੁਮਾਰ ਨੇ ਪਟੀਸ਼ਨ ਵਾਪਸ ਲੈ ਲਈ, ਜਿਸ ਨਾਲ ਹਨੀ ਸਿੰਘ ਨੂੰ ਵੱਡੀ ਰਾਹਤ ਮਿਲੀ।