ਪੰਜਾਬ ਪੁਲਸ ‘ਚ ਸਿੱਧੀ ਭਰਤੀ ‘ਤੇ ਵੱਡਾ ਫ਼ੈਸਲਾ
ਪੰਜਾਬ ਪੁਲਸ ‘ਚ ਸਿੱਧੀ ਭਰਤੀ ਨੂੰ ਲੈ ਕੇ ਪੰਜਾਬ ਸਰਕਾਰ ਨੇ ਵੱਡਾ ਫ਼ੈਸਲਾ ਲਿਆ ਹੈ। ਹੁਣ ਸੂਬੇ ‘ਚ ਐੱਸ. ਆਈ. (ਸਬ ਇੰਸਪੈਕਟਰ) ਦੀ ਸਿੱਧੀ ਭਰਤੀ ਨਹੀਂ ਹੋਵੇਗੀ। ਸਰਕਾਰ ਨੇ ਪਿਛਲੀ ਕੈਪਟਨ ਸਰਕਾਰ ਦੇ ਫ਼ੈਸਲੇ ਨੂੰ ਰੱਦ ਕਰ ਦਿੱਤਾ ਹੈ।
ਇਸ ਫ਼ੈਸਲੇ ਮਗਰੋਂ ਹੇਠਲੇ ਅਹੁਦਿਆਂ ਦੇ ਮੁਲਾਜ਼ਮਾਂ ਦੀ ਤਰੱਕੀ ਦੀ ਸੰਭਾਵਨਾ ਵਧੇਗੀ। ਪੁਲਸ ਮੁਲਾਜ਼ਮਾਂ ਦੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਇਹ ਤਬਦੀਲੀ ਕੀਤੀ ਗਈ ਹੈ। ਹੁਣ, ਸਿੱਧੀ ਭਰਤੀ ਦੀ ਬਜਾਏ, ਏ.ਐੱਸ. ਆਈ. (ਅਸਿਸਟੈਂਟ ਸਬ ਇੰਸਪੈਕਟਰ) ਰੈਂਕ ‘ਤੇ ਨਵੀਆਂ ਭਰਤੀਆਂ ਹੋਣਗੀਆਂ।
ਸੂਤਰਾਂ ਅਨੁਸਾਰ, ਇਹ ਮਾਮਲਾ ਅਗਲੀ ਕੈਬਨਿਟ ਮੀਟਿੰਗ ‘ਚ ਰਖਿਆ ਜਾਵੇਗਾ। ਪਹਿਲੀ ਹਾਲਤ ‘ਚ, ਕਰੀਬ 300 ਤੋਂ ਵੱਧ ਏ.ਐੱਸ. ਆਈ. ਅਹੁਦਿਆਂ ਲਈ ਨਵੀਆਂ ਭਰਤੀਆਂ ਦੀ ਯੋਜਨਾ ਤਿਆਰ ਕੀਤੀ ਗਈ ਹੈ।