ਪੰਜਾਬ ‘ਚ IAS ਤੇ PCS ਅਧਿਕਾਰੀਆਂ ਦੇ ਤਬਾਦਲੇ, ਲੁਧਿਆਣਾ ਤੇ ਰੂਪਨਗਰ ਦੇ DC ਬਦਲੇ
ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਨਿਕ ਫੇਰਬਦਲ ਦੀ ਪ੍ਰਕਿਰਿਆ ਜਾਰੀ ਹੈ। ਨਵੇਂ ਹੁਕਮਾਂ ਅਨੁਸਾਰ 4 IAS ਅਤੇ 1 PCS ਅਧਿਕਾਰੀ ਦੀ ਤਾਇਨਾਤੀ ਬਦਲੀ ਗਈ ਹੈ। ਹਿਮਾਂਸ਼ੂ ਜੈਨ ਹੁਣ ਲੁਧਿਆਣਾ ਦੇ ਨਵੇਂ ਡਿਪਟੀ ਕਮਿਸ਼ਨਰ ਹੋਣਗੇ, ਜੋ ਜਤਿੰਦਰ ਜੋਰਵਾਲ ਦੀ ਜਗ੍ਹਾ ਸੰਭਾਲਣਗੇ।
ਇਸੇ ਤਰ੍ਹਾਂ, ਵਰਜੀਤ ਵਾਲੀਆ ਨੂੰ ਰੂਪਨਗਰ ਦਾ ਡਿਪਟੀ ਕਮਿਸ਼ਨਰ ਬਣਾਇਆ ਗਿਆ ਹੈ। ਉਹ ਇੱਥੇ ਹਿਮਾਂਸ਼ੂ ਜੈਨ ਦੀ ਜਗ੍ਹਾ ਲੈਣਗੇ, ਜੋ ਪਹਿਲਾਂ ਇੱਥੇ ਡਿਪਟੀ ਕਮਿਸ਼ਨਰ ਸਨ। ਇਹ ਤਬਾਦਲੇ ਤੁਰੰਤ ਪ੍ਰਭਾਵੀ ਹੋਣਗੇ।