Sunanda Sharma ਹੋਈ ਲੋਕਾਂ ਤੋਂ ਤੰਗ, CM ਮਾਨ ਕੋਲ ਕੀਤੀ ਇਨਸਾਫ਼ ਦੀ ਅਪੀਲ
ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨੇ ਹਾਲ ਹੀ ਵਿੱਚ ਭਾਵੁਕ ਪੋਸਟ ਸਾਂਝੀ ਕਰਕੇ ਆਪਣੇ ਦੁਖੜੇ ਬਿਆਨ ਕੀਤੇ। ਉਸ ਨੇ ਦੱਸਿਆ ਕਿ ਲਗਾਤਾਰ ਹੋ ਰਹੀਆਂ ਨਫ਼ਰਤਭਰੀਆਂ ਹਰਕਤਾਂ ਕਾਰਨ ਉਹ ਤਣਾਅ ‘ਚ ਹੈ ਅਤੇ ਇਹ ਸਭ ਉਸ ਦੀ ਰੋਜ਼ੀ-ਰੋਟੀ ‘ਤੇ ਵੀ ਪ੍ਰਭਾਵ ਪਾ ਰਹੀਆਂ ਹਨ।
ਸੁਨੰਦਾ ਸ਼ਰਮਾ ਦੀ ਭਾਵੁਕ ਅਪੀਲ
“ਮੇਰੇ ਨਾਲ ਜੋ ਹੋ ਰਿਹਾ, ਇੱਕ ਵਾਰ ਆਪਣੇ ਬੱਚਿਆਂ ਨੂੰ ਮੇਰੀ ਜਗ੍ਹਾ ਰੱਖੋ।”
“ਦੋ ਸਾਲਾਂ ਤੋਂ ਇਕੱਲੀ ਸਭ ਕੁਝ ਸਾਂਭ ਰਹੀ ਹਾਂ, ਹਿੰਮਤ ਵੀ ਕਦੇ ਜਵਾਬ ਦੇ ਦਿੰਦੀ ਹੈ।”
“ਮੈਂ ਪਿਤਾ ਦੇ ਗਮ ‘ਚੋਂ ਹਾਲੇ ਉਭਰੀ ਨਹੀਂ, ਉਤੇ ਪੈਸ਼ਾ ਵੀ ਖਤਮ ਕਰਵਾ ਦਿੱਤਾ।”
“ਘਰ ਵੀ ਨਹੀਂ ਬਚਿਆ, ਰੋਟੀ ਜੋਗਾ ਤਾਂ ਛੱਡ ਦਿਉ।”
CM ਭਗਵੰਤ ਮਾਨ ਨੂੰ ਕੀਤੀ ਅਪੀਲ
ਸੁਨੰਦਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਟੈਗ ਕਰਦੇ ਹੋਏ ਲਿਖਿਆ ਕਿ ਇੱਕ ਨਾਗਰਿਕ ਵਜੋਂ ਉਹ ਆਪਣੇ ਅਧਿਕਾਰਾਂ ਦੀ ਰੱਖਿਆ ਦੀ ਉਮੀਦ ਕਰਦੀ ਹੈ। ਉਸ ਨੇ ਮੰਗ ਕੀਤੀ ਕਿ ਇੰਡਸਟਰੀ ‘ਚ ਨੈਤਿਕਤਾ ਵਿਹੂਣੇ ਤੇ ਨੀਚ ਮਨੁੱਖੀ ਵਿਅਕਤੀ ਰੁਕਾਵਟ ਨਾ ਬਣਨ।
“ਜੇਕਰ ਹੁਣ ਨਹੀਂ, ਤਾਂ ਫਿਰ ਕਦੋਂ?”
ਸੁਨੰਦਾ ਨੇ ਇੰਡਸਟਰੀ ਦੇ ਲੋਕਾਂ ਨੂੰ ਵੀ ਸਵਾਲ ਪੁੱਛਿਆ, ਉਨ੍ਹਾਂ ਨੂੰ ਸਮਰਥਨ ਦੇਣ ਦੀ ਅਪੀਲ ਕੀਤੀ ਅਤੇ ਪੁੱਛਿਆ “ਕੀ ਅਸੀਂ ਇੰਝ ਹੀ ਚੁੱਪ ਰਹਾਂਗੇ?”