ਫਲਾਈਟ ‘ਚ ਮਹਿਲਾ ਨੇ ਉਤਾਰੇ ਕੱਪੜੇ, ਕਾਕਪਿਟ ਵਿੱਚ ਜਾਣ ਦੀ ਕੀਤੀ ਕੋਸ਼ਿਸ਼ (ਵੀਡੀਓ)
ਅਮਰੀਕਾ ਵਿੱਚ ਹਿਊਸਟਨ ਤੋਂ ਫੀਨਿਕਸ ਜਾ ਰਹੀ ਸਾਊਥਵੈਸਟ ਏਅਰਲਾਈਨਜ਼ ਦੀ ਉਡਾਣ ਦੌਰਾਨ ਇਕ ਮਹਿਲਾ ਯਾਤਰੀ ਨੇ ਹੰਗਾਮਾ ਮਚਾ ਦਿੱਤਾ। ਉਡਾਣ ਸ਼ੁਰੂ ਹੋਣ ਤੋਂ ਤੁਰੰਤ ਬਾਅਦ, ਮਹਿਲਾ ਨੇ ਆਪਣੇ ਕੱਪੜੇ ਉਤਾਰ ਕੇ ਕਾਕਪਿਟ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ।
ਹੰਗਾਮੇ ਕਾਰਨ ਫਲਾਈਟ ਮੁੜ ਹਵਾਈ ਅੱਡੇ ‘ਤੇ ਉਤਾਰੀ
ਜਦ ਮਹਿਲਾ ਨੇ ਉਤਰਨ ਦੀ ਮੰਗ ਕੀਤੀ ਪਰ ਜਹਾਜ਼ ਅੱਗੇ ਵਧਦਾ ਰਿਹਾ, ਤਾਂ ਉਸਨੇ ਚੀਕਣਾ ਸ਼ੁਰੂ ਕਰ ਦਿੱਤਾ ਅਤੇ ਆਪਣੇ ਟੋਪੀ, ਜੁੱਤੇ, ਕਮੀਜ਼ ਤੇ ਹੋਰ ਕੱਪੜੇ ਉਤਾਰ ਦਿੱਤੇ। ਉਹ ਬਿਨਾਂ ਕੱਪੜਿਆਂ ਜਹਾਜ਼ ਵਿੱਚ ਘੁੰਮ ਰਹੀ ਸੀ ਅਤੇ ਫਲਾਈਟ ਅਟੈਂਡੈਂਟ ਨਾਲ ਵੀ ਦੁਰਵਿਵਹਾਰ ਕੀਤਾ।
ਪੁਲਸ ਨੇ ਲਿਆ ਹਿਰਾਸਤ ‘ਚ
ਸਥਿਤੀ ਵਿਗੜਦੀ ਦੇਖ ਕੇ, ਪਾਇਲਟ ਨੇ ਜਹਾਜ਼ ਵਾਪਸ ਹਵਾਈ ਅੱਡੇ ‘ਤੇ ਲੈ ਆਇਆ। ਏਅਰਲਾਈਨ ਸਟਾਫ ਨੇ ਮਹਿਲਾ ਨੂੰ ਕੰਬਲ ਨਾਲ ਢੱਕਣ ਦੀ ਕੋਸ਼ਿਸ਼ ਕੀਤੀ, ਪਰ ਉਹ ਜਹਾਜ਼ ਤੋਂ ਉਤਰ ਗਈ। ਹਿਊਸਟਨ ਪੁਲਸ ਨੇ ਔਰਤ ਨੂੰ ਹਿਰਾਸਤ ‘ਚ ਲੈ ਲਿਆ ਅਤੇ ਹਸਪਤਾਲ ਭੇਜ ਦਿੱਤਾ।
ਏਅਰਲਾਈਨ ਨੇ ਮੰਗੀ ਮੁਆਫੀ
ਸਾਊਥਵੈਸਟ ਏਅਰਲਾਈਨਜ਼ ਨੇ ਘਟਨਾ ਤੋਂ ਬਾਅਦ ਬਿਆਨ ਜਾਰੀ ਕਰਕੇ ਲਗਭਗ ਇੱਕ ਘੰਟੇ ਦੀ ਦੇਰੀ ਲਈ ਮੁਆਫੀ ਮੰਗੀ। ਯਾਤਰੀ ਸੋਸ਼ਲ ਮੀਡੀਆ ‘ਤੇ ਲਿਖ ਰਹੇ ਹਨ ਕਿ ਉਹ ਆਪਣੀ ਇਹ ਯਾਤਰਾ ਕਦੇ ਨਹੀਂ ਭੁੱਲਣਗੇ!