ਟਰੰਪ ਦੀ ‘ਗੋਲਡ ਕਾਰਡ’ ਪਹਿਲਕਦਮੀ ਭਾਰਤੀਆਂ ਲਈ ਕਿਵੇਂ ਹੋਵੇਗੀ ਲਾਭਦਾਇਕ?
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੀ ਨਵੀਂ ‘ਗੋਲਡ ਕਾਰਡ’ ਪਹਿਲਕਦਮੀ ਬਾਰੇ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਮੁਤਾਬਕ, ਇਹ ਯੋਜਨਾ ਅਮਰੀਕੀ ਕੰਪਨੀਆਂ ਨੂੰ ਹਾਰਵਰਡ ਅਤੇ ਸਟੈਨਫੋਰਡ ਵਰਗੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਤੋਂ ਭਾਰਤੀ ਗ੍ਰੈਜੂਏਟਾਂ ਨੂੰ ਨੌਕਰੀ ‘ਤੇ ਰੱਖਣ ਦੀ ਆਗਿਆ ਦੇਵੇਗੀ।
ਕੀ ਹੈ ‘ਗੋਲਡ ਕਾਰਡ’ ਸਕੀਮ?
ਟਰੰਪ ਨੇ ਐਲਾਨ ਕੀਤਾ ਕਿ ਇਹ ਨਵਾਂ ‘ਗੋਲਡ ਕਾਰਡ’ ਵਿਦੇਸ਼ੀਆਂ ਨੂੰ 50 ਲੱਖ ਡਾਲਰ ਦੀ ਫੀਸ ਦੇਣ ਦੀ ਸ਼ਰਤ ‘ਤੇ ਅਮਰੀਕਾ ਵਿੱਚ ਰਹਿਣ, ਕੰਮ ਕਰਨ ਅਤੇ ਨਾਗਰਿਕਤਾ ਪ੍ਰਾਪਤ ਕਰਨ ਦਾ ਮੌਕਾ ਦਿਵੇਗਾ। ਉਨ੍ਹਾਂ ਕਿਹਾ, “ਤੁਹਾਡੇ ਕੋਲ ‘ਗ੍ਰੀਨ ਕਾਰਡ’ ਹੈ, ਪਰ ਇਹ ‘ਗੋਲਡ ਕਾਰਡ’ ਹੋਵੇਗਾ। ਇਸ ਨਾਲ ਵਿਦੇਸ਼ੀ ਮੋਹਰੀ ਦਰਜੇ ਦੀ ਨਾਗਰਿਕਤਾ ਹਾਸਲ ਕਰ ਸਕਣਗੇ।”
ਭਾਰਤੀ ਹੋਣਗੇ ਫਾਇਦੇਮੰਦ
ਟਰੰਪ ਨੇ ਦੱਸਿਆ ਕਿ ਮੌਜੂਦਾ ਇਮੀਗ੍ਰੇਸ਼ਨ ਨੀਤੀ ਨੇ ਚੋਟੀ ਦੇ ਭਾਰਤੀ ਪ੍ਰਤਿਭਾਵਾਂ ਨੂੰ ਅਮਰੀਕਾ ਵਿੱਚ ਟਿਕਣ ਤੋਂ ਰੋਕਿਆ ਹੈ। ਉਨ੍ਹਾਂ ਕਿਹਾ, “ਭਾਰਤ, ਚੀਨ, ਜਾਪਾਨ ਜੇਹੇ ਦੇਸ਼ਾਂ ਦੇ ਵਿਦਿਆਰਥੀ ਜਦੋਂ ਹਾਰਵਰਡ ਜਾਂ ਵਾਰਟਨ ਸਕੂਲ ਆਫ਼ ਫਾਈਨੈਂਸ ਤੋਂ ਪੜ੍ਹਾਈ ਪੂਰੀ ਕਰਦੇ ਹਨ, ਉਨ੍ਹਾਂ ਨੂੰ ਅਮਰੀਕਾ ਵਿੱਚ ਰਹਿਣ-ਕਮਾਉਣ ਵਿੱਚ ਮੁਸ਼ਕਲਾਂ ਆਉਂਦੀਆਂ ਹਨ।
ਉਨ੍ਹਾਂ ਕਿਹਾ ਕਿ ਬਹੁਤ ਸਾਰੇ ਭਾਰਤੀ ਵਿਦਿਆਰਥੀ, ਜੋ ਅਮਰੀਕਾ ਵਿੱਚ ਟਿਕ ਨਹੀਂ ਸਕੇ, ਉਨ੍ਹਾਂ ਨੇ ਆਪਣੇ ਮੂਲ ਦੇਸ਼ ਵਾਪਸ ਜਾ ਕੇ ਅਪਾਰ ਸਫਲਤਾ ਹਾਸਲ ਕੀਤੀ। “ਇਹ ਵਿਦਿਆਰਥੀ ਭਾਰਤ ਜਾਂ ਆਪਣੇ ਦੇਸ਼ ਵਾਪਸ ਜਾ ਕੇ ਕਾਰੋਬਾਰ ਸ਼ੁਰੂ ਕਰਦੇ ਹਨ, ਅਰਬਪਤੀ ਬਣਦੇ ਹਨ ਅਤੇ ਹਜ਼ਾਰਾਂ ਲੋਕਾਂ ਨੂੰ ਰੁਜ਼ਗਾਰ ਦਿੰਦੇ ਹਨ,” ਟਰੰਪ ਨੇ ਕਿਹਾ।
ਅਮਰੀਕੀ ਕੰਪਨੀਆਂ ਲਈ ਵੀ ਫਾਇਦਾ
ਟਰੰਪ ਨੇ ਇਹ ਵੀ ਕਿਹਾ ਕਿ “ਕੋਈ ਵੀ ਕੰਪਨੀ ‘ਗੋਲਡ ਕਾਰਡ’ ਖਰੀਦ ਸਕਦੀ ਹੈ ਅਤੇ ਅੰਤਰਰਾਸ਼ਟਰੀ ਪ੍ਰਤਿਭਾਵਾਂ ਨੂੰ ਨੌਕਰੀ ਦੇ ਸਕਦੀ ਹੈ।” ਇਹ ਪ੍ਰਸਤਾਵ ਅਮਰੀਕੀ ਕੰਪਨੀਆਂ ਨੂੰ ਹੋਣਹਾਰ ਵਿਦਿਆਰਥੀਆਂ ਨੂੰ ਰੱਖਣ ਲਈ ਵਧੇਰੇ ਮੌਕੇ ਦਿਵੇਗਾ।
ਨਵੀਂ ਇਮੀਗ੍ਰੇਸ਼ਨ ਨੀਤੀ ‘ਤੇ ਸਿਆਸੀ ਚਰਚਾ
ਟਰੰਪ ਦੀ ਨਵੀਂ ਸਕੀਮ ਨੂੰ ਲੈ ਕੇ ਅਮਰੀਕਾ ਵਿੱਚ ਭੀ ਵੱਡੀ ਚਰਚਾ ਚੱਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪਹਿਲ ਅਮਰੀਕਾ ਲਈ ਆਰਥਿਕ ਵਾਧੂ ਦੇ ਰਾਹ ਖੋਲ੍ਹੇਗੀ। ਹੁਣ ਵੇਖਣਾ ਇਹ ਹੋਵੇਗਾ ਕਿ ਇਹ ਨੀਤੀ ਅਮਲੀ ਜਾਮਾ ਪਾਉਂਦੀ ਹੈ ਜਾਂ ਨਹੀਂ।