MP ਅੰਮ੍ਰਿਤਪਾਲ ਸਿੰਘ ਨੂੰ ਲੋਕ ਸਭਾ ਸੈਸ਼ਨ ‘ਚ ਹਿੱਸਾ ਲੈਣ ਬਾਰੇ ਵੱਡੀ ਅਪਡੇਟ
ਕੇਂਦਰ ਸਰਕਾਰ ਨੇ ਮੰਗਲਵਾਰ (25 ਫਰਵਰੀ) ਨੂੰ ਪੰਜਾਬ-ਹਰਿਆਣਾ ਹਾਈ ਕੋਰਟ ਨੂੰ ਸੂਚਿਤ ਕੀਤਾ ਕਿ ਸੰਸਦ ਮੈਂਬਰਾਂ (MPs) ਦੀ ਗੈਰਹਾਜ਼ਰੀ ਤੇ ਹਿੱਸੇਦਾਰੀ ਬਾਰੇ ਵਿਚਾਰ ਕਰਨ ਲਈ 14 ਮੈਂਬਰੀ ਕਮੇਟੀ ਗਠਿਤ ਕੀਤੀ ਗਈ ਹੈ।
ਅੰਮ੍ਰਿਤਪਾਲ ਸਿੰਘ ਦੀ ਪਟੀਸ਼ਨ
NSA ਤਹਿਤ ਹਿਰਾਸਤ ‘ਚ ਮੌਜੂਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੇ ਹਾਈ ਕੋਰਟ ‘ਚ ਅਰਜ਼ੀ ਦਾਇਰ ਕਰਕੇ ਲੋਕ ਸਭਾ ਸੈਸ਼ਨ ‘ਚ ਸ਼ਾਮਲ ਹੋਣ ਦੀ ਮੰਗ ਕੀਤੀ। ਉਨ੍ਹਾਂ ਨੇ ਕੋਰਟ ਤੋਂ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਲੋਕ ਸਭਾ ਦੇ ਸੰਮਨ ਦੀ ਪਾਲਣਾ ਕਰਨ ਦੇ ਨਿਰਦੇਸ਼ ਜਾਰੀ ਕਰਨ ਦੀ ਬੇਨਤੀ ਕੀਤੀ।
ਕੇਂਦਰ ਸਰਕਾਰ ਦਾ ਜਵਾਬ
ਕੇਂਦਰ ਦੇ ਵਧੀਕ ਐਡਵੋਕੇਟ ਜਨਰਲ ਨੇ ਜਸਟਿਸ ਸ਼ੀਲ ਨਾਗੂ ਅਤੇ ਜਸਟਿਸ ਸੁਮਿਤ ਗੋਇਲ ਦੀ ਬੈਂਚ ਨੂੰ ਦੱਸਿਆ ਕਿ 24 ਫਰਵਰੀ ਨੂੰ 14 ਮੈਂਬਰੀ ਕਮੇਟੀ ਗਠਨ ਕੀਤੀ ਗਈ। ਇਹ ਕਮੇਟੀ MPs ਦੀ ਸੈਸ਼ਨ ‘ਚ ਹਿੱਸੇਦਾਰੀ ਸੰਬੰਧੀ ਫੈਸਲਾ ਲਵੇਗੀ।
ਅਗਲੀ ਸੁਣਵਾਈ ਹਫ਼ਤੇ ਬਾਅਦ
ਅਦਾਲਤ ਨੇ ਅੰਮ੍ਰਿਤਪਾਲ ਦੇ ਵਕੀਲ ਦੀ ਗੈਰਹਾਜ਼ਰੀ ਦੇ ਚਲਦੇ ਸੁਣਵਾਈ ਅਗਲੇ ਹਫ਼ਤੇ ਤੱਕ ਮੁਲਤਵੀ ਕਰ ਦਿੱਤੀ।