PSPCL ‘ਚ ਭਰਤੀ ਦਾ ਸੁਨਹਿਰੀ ਮੌਕਾ! ਜਾਣੋ ਅਹੁਦੇ, ਉਮਰ ਸੀਮਾ ਅਤੇ ਅਪਲਾਈ ਕਰਨ ਦੀ ਪ੍ਰਕਿਰਿਆ
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ (PSPCL) ਵੱਲੋਂ ਅਸਿਸਟੈਂਟ ਲਾਈਨਮੈਨ ਦੇ 2500 ਅਹੁਦਿਆਂ ਲਈ ਨਵੀਆਂ ਭਰਤੀਆਂ ਦਾ ਐਲਾਨ ਕੀਤਾ ਗਿਆ ਹੈ। ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ ਰਾਹੀਂ ਆਨਲਾਈਨ ਅਰਜ਼ੀ ਦੇ ਸਕਦੇ ਹਨ।
ਭਰਤੀ ਦਾ ਵੇਰਵਾ:
ਅਹੁਦੇ – 2500 ਅਸਿਸਟੈਂਟ ਲਾਈਨਮੈਨ
ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ – 13 ਮਾਰਚ 2025
ਉਮੀਦਵਾਰਾਂ ਦੀ ਨਿਯੁਕਤੀ – ਪੰਜਾਬ ਦੇ ਵੱਖ-ਵੱਖ ਸਥਾਨਾਂ ‘ਤੇ
ਸਿੱਖਿਆ ਯੋਗਤਾ:
ਉਮੀਦਵਾਰ ਨੇ ਪੰਜਾਬੀ ਭਾਸ਼ਾ ਨਾਲ 10ਵੀਂ ਪਾਸ ਹੋਣੀ ਚਾਹੀਦੀ ਹੈ।
ਲਾਈਨਮੈਨ ਟਰੇਡ ‘ਚ ਆਈਟੀਆਈ ਦੀ ਡਿਗਰੀ ਹੋਣੀ ਲਾਜ਼ਮੀ ਹੈ।
ਉਮਰ ਸੀਮਾ:
ਭਰਤੀ ਲਈ ਉਮੀਦਵਾਰ ਦੀ ਉਮਰ 18 ਤੋਂ 37 ਸਾਲ ਹੋਣੀ ਚਾਹੀਦੀ ਹੈ।
ਅਪਲਾਈ ਕਰਨ ਦਾ ਤਰੀਕਾ:
ਇਛੁੱਕ ਉਮੀਦਵਾਰ PSPCL ਦੀ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਅਧਿਕਾਰਤ ਨੋਟੀਫਿਕੇਸ਼ਨ ਲਿੰਕ ‘ਤੇ ਕਲਿੱਕ ਕਰੋ।