ਮਰਹੂਮ ਸਿੱਧੂ ਮੂਸੇਵਾਲਾ ਦੇ ਕਰੀਬੀ ਪ੍ਰਗਟ ਸਿੰਘ ਦੇ ਘਰ ‘ਤੇ ਫਾਇਰਿੰਗ, 30 ਲੱਖ ਦੀ ਫਿਰੌਤੀ ਦੀ ਮੰਗ
ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਰੀਬੀ ਦੋਸਤ ਪ੍ਰਗਟ ਸਿੰਘ ਦੇ ਘਰ ‘ਤੇ ਅਣਪਛਾਤੇ ਹਮਲਾਵਰਾਂ ਵੱਲੋਂ ਫਾਇਰਿੰਗ ਕੀਤੀ ਗਈ, ਜਿਸ ਕਾਰਨ ਪਿੰਡ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਜਾਣਕਾਰੀ ਮੁਤਾਬਕ, ਮੋਟਰਸਾਈਕਲ ‘ਤੇ ਆਏ ਨੌਜਵਾਨ ਰਾਤ ਦੇ ਸਮੇਂ ਗੋਲੀਆਂ ਚਲਾਉਣ ਦੇ ਬਾਅਦ ਫ਼ਰਾਰ ਹੋ ਗਏ।
ਫਿਰੌਤੀ ਦੀ ਧਮਕੀ, CCTV ‘ਚ ਕੈਦ ਹੋਈ ਘਟਨਾ
ਫਾਇਰਿੰਗ ਤੋਂ ਬਾਅਦ ਪ੍ਰਗਟ ਸਿੰਘ ਨੂੰ ਇੰਗਲੈਂਡ ਦੇ ਨੰਬਰ ਤੋਂ ਫੋਨ ਅਤੇ ਮੈਸੇਜ ਆਇਆ, ਜਿਸ ‘ਚ 30 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ। ਮੈਸੇਜ ‘ਚ ਧਮਕੀ ਦਿੱਤੀ ਗਈ ਕਿ ਜੇਕਰ ਰਕਮ ਨਾ ਦਿੱਤੀ ਗਈ, ਤਾਂ ਅਗਲਾ ਨੰਬਰ ਉਨ੍ਹਾਂ ਦਾ ਹੋਵੇਗਾ, ਭਾਵੇਂ ਉਹ ਬੁਲੇਟਪਰੂਫ਼ ਗੱਡੀ ਕਿਉਂ ਨਾ ਲੈਣ। ਇਹ ਪੂਰੀ ਘਟਨਾ CCTV ਕੈਮਰੇ ‘ਚ ਕੈਦ ਹੋ ਗਈ, ਜਿਸ ‘ਤੇ ਹੁਣ ਪੁਲਸ ਜਾਂਚ ਕਰ ਰਹੀ ਹੈ।
ਲਾਰੈਂਸ ਗੈਂਗ ਦੇ ਨਾਮ ‘ਤੇ ਫਿਰੌਤੀ, ਪਰ ਕੋਈ ਪੁਸ਼ਟੀ ਨਹੀਂ
ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਧਮਕੀ ਲਾਰੈਂਸ ਗਰੁੱਪ ਵੱਲੋਂ ਦਿੱਤੀ ਗਈ ਹੈ, ਪਰ ਅਜੇ ਤੱਕ ਕਿਸੇ ਗੈਂਗ ਨੇ ਜ਼ਿੰਮੇਵਾਰੀ ਨਹੀਂ ਲਈ। ਹਮਲਾਵਰਾਂ ਦੀ ਪਹਿਚਾਣ ਕਰਨੀ ਬਾਕੀ ਹੈ।
ਮੂਸੇਵਾਲਾ ਦੇ ਗੀਤਾਂ ‘ਚ ਕੰਮ ਕਰ ਚੁੱਕੇ, ਟਰਾਂਸਪੋਰਟ ਬਿਜ਼ਨਸ ਨਾਲ ਜੁੜੇ ਨੇ ਪ੍ਰਗਟ ਸਿੰਘ
ਪ੍ਰਗਟ ਸਿੰਘ ਸਿੱਧੂ ਮੂਸੇਵਾਲਾ ਦੇ ਕਈ ਗੀਤਾਂ ‘ਚ ਕੰਮ ਕਰ ਚੁੱਕੇ ਹਨ ਅਤੇ ਉਹ ਟਰਾਂਸਪੋਰਟ ਬਿਜ਼ਨਸ ਨਾਲ ਵੀ ਜੁੜੇ ਹੋਏ ਹਨ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ, ਪਰ ਹੁਣ ਵੱਡੀ ਗੰਭੀਰਤਾ ਨਾਲ ਜਾਂਚ ਹੋ ਰਹੀ ਹੈ।
ਪੁਲਸ ਜਾਂਚ ‘ਚ, ਹਾਲੇ ਕੋਈ ਵੱਡਾ ਖੁਲਾਸਾ ਨਹੀਂ
ਸੀਨੀਅਰ ਪੁਲਸ ਅਧਿਕਾਰੀ ਹਾਲੇ ਮਾਮਲੇ ‘ਤੇ ਬੋਲਣ ਤੋਂ ਗੁੱਟ ਰਹੇ ਹਨ, ਪਰ ਜਾਂਚ ਜ਼ੋਰਸ਼ੋਰ ਨਾਲ ਜਾਰੀ ਹੈ। ਪੁਲਸ ਨੇ CCTV ਫੁੱਟੇਜ਼ ਅਤੇ ਮੋਬਾਈਲ ਰਿਕਾਰਡ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਅਗਲੇ ਕੁਝ ਦਿਨਾਂ ‘ਚ ਪੁਲਸ ਵੱਡਾ ਖੁਲਾਸਾ ਕਰ ਸਕਦੀ ਹੈ।