ਕਿਡਨੀ ਡੀਟੌਕਸ ਲਈ ਸ਼ਾਨਦਾਰ ਹਨ ਇਹ 5 ਫਲ, ਡਾਈਟ ਵਿੱਚ ਸ਼ਾਮਲ ਕਰਕੇ ਹਾਸਲ ਕਰੋ ਚੰਗੇ ਨਤੀਜੇ
ਕਿਡਨੀ ਸਾਡੇ ਸਰੀਰ ਦਾ ਅਹਿਮ ਹਿੱਸਾ ਹੈ, ਜੋ ਸਰੀਰ ਦੇ ਜ਼ਹਿਰੀਲੇ ਪਦਾਰਥਾਂ ਨੂੰ ਪਿਸ਼ਾਬ ਰਾਹੀਂ ਬਾਹਰ ਕੱਢਣ ਦਾ ਕੰਮ ਕਰਦੀ ਹੈ। ਕਿਡਨੀ ਨੂੰ ਸਿਹਤਮੰਦ ਰੱਖਣ ਲਈ ਸਮੇਂ-ਸਮੇਂ ‘ਤੇ ਇਸ ਦਾ ਡੀਟੌਕਸ ਕਰਵਾਉਣਾ ਬਹੁਤ ਜ਼ਰੂਰੀ ਹੈ। ਕੁਦਰਤੀ ਤੌਰ ‘ਤੇ ਕਿਡਨੀ ਨੂੰ ਸਾਫ਼ ਕਰਨ ਲਈ ਕੁਝ ਫਲ ਬਹੁਤ ਪ੍ਰਭਾਵਸ਼ਾਲੀ ਮੰਨੇ ਜਾਂਦੇ ਹਨ। ਆਓ ਜਾਣਦੇ ਹਾਂ ਇਨ੍ਹਾਂ ਫਲਾਂ ਬਾਰੇ:
1. ਲਾਲ ਅੰਗੂਰ
ਲਾਲ ਅੰਗੂਰ ਵਿੱਚ ਮੌਜੂਦ ਫਲੇਵੋਨਾਇਡਸ ਕਿਡਨੀ ਵਿੱਚ ਸੋਜ ਤੋਂ ਬਚਾਉਂਦੇ ਹਨ। ਇਹ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ ਜੋ ਕਿਡਨੀ ਨੂੰ ਅੰਦਰੋਂ ਸਾਫ਼ ਕਰਦੇ ਹਨ ਅਤੇ ਖੂਨ ਨੂੰ ਵੀ ਸਾਫ਼ ਕਰਨ ਵਿੱਚ ਮਦਦਗਾਰ ਹਨ।
2. ਤਰਬੂਜ
ਤਰਬੂਜ ਵਿੱਚ 90% ਪਾਣੀ ਹੁੰਦਾ ਹੈ ਜੋ ਕਿਡਨੀ ਦੀ ਸਫਾਈ ਵਿੱਚ ਮਦਦਗਾਰ ਹੈ। ਇਹ ਲਾਈਕੋਪੀਨ ਦੇ ਕਾਰਨ ਕਿਡਨੀ ਦੇ ਸੋਜ ਨੂੰ ਘਟਾਉਂਦਾ ਹੈ ਅਤੇ ਫਾਸਫੇਟ, ਕੈਲਸ਼ੀਅਮ ਆਦਿ ਨੂੰ ਸੰਤੁਲਿਤ ਰੱਖਦਾ ਹੈ।
3. ਬੇਰੀਜ਼ (ਸਟ੍ਰਾਬੇਰੀ, ਬਲੂਬੇਰੀ, ਕਰੈਨਬੇਰੀ)
ਬੇਰੀਜ਼ ਕਈ ਤਰ੍ਹਾਂ ਦੇ ਐਂਟੀਆਕਸੀਡੈਂਟ ਅਤੇ ਫਾਈਟੋਕੈਮੀਕਲਸ ਨਾਲ ਭਰਪੂਰ ਹੁੰਦੀਆਂ ਹਨ। ਇਹ ਗੁਰਦੇ ਦੇ ਸੈੱਲਾਂ ਨੂੰ ਤਣਾਅ ਅਤੇ ਸੋਜ ਤੋਂ ਬਚਾਉਂਦੀਆਂ ਹਨ।
4. ਨਿੰਬੂ ਅਤੇ ਸੰਤਰਾ
ਨਿੰਬੂ ਅਤੇ ਸੰਤਰੇ ਦਾ ਰਸ ਕਿਡਨੀ ਦੀ ਪੱਥਰੀ ਤੋਂ ਬਚਾਉਂਦਾ ਹੈ ਅਤੇ ਪੂਰੇ ਸਰੀਰ ਵਿੱਚ ਤਰਲ ਪਦਾਰਥ ਨੂੰ ਸੰਤੁਲਿਤ ਰੱਖਦਾ ਹੈ।
ਇਨ੍ਹਾਂ ਫਲਾਂ ਨੂੰ ਆਪਣੀ ਡਾਈਟ ਵਿੱਚ ਸ਼ਾਮਲ ਕਰੋ ਅਤੇ ਇੱਕ ਮਹੀਨੇ ਵਿੱਚ ਹੀ ਚੰਗੇ ਨਤੀਜੇ ਪ੍ਰਾਪਤ ਕਰੋ।