ਇੰਡੋ-ਕੈਨੇਡੀਅਨ MP ਰੂਬੀ ਢੱਲਾ ਜਸਟਿਨ ਟਰੂਡੋ ਦੀ ਥਾਂ ਲੈਣ ਦੀ ਦੌੜ ਵਿੱਚ
ਸਾਬਕਾ ਇੰਡੋ-ਕੈਨੇਡੀਅਨ ਸੰਸਦ ਮੈਂਬਰ ਰੂਬੀ ਢੱਲਾ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਜਗ੍ਹਾ ਲੈਣ ਲਈ ਸੱਤਾਧਾਰੀ ਲਿਬਰਲ ਪਾਰਟੀ ਦੀ ਲੀਡਰਸ਼ਿਪ ਰੇਸ ਵਿੱਚ ਹਿੱਸਾ ਲੈਣ ਦਾ ਐਲਾਨ ਕੀਤਾ ਹੈ। ਰੂਬੀ ਢੱਲਾ ਨੇ ਮੀਡੀਆ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਉਹ ਕੈਨੇਡਾ ਦੀ ਪ੍ਰਧਾਨ ਮੰਤਰੀ ਵਜੋਂ ਚੁਣੀ ਜਾਣ ਵਾਲੀ ਭਾਰਤੀ ਮੂਲ ਦੀ ਪਹਿਲੀ ਔਰਤ ਬਣਨ ਦੀ ਆਸ ਰੱਖਦੀਆਂ ਹਨ।
ਰੂਬੀ ਢੱਲਾ ਨੇ 23 ਜਨਵਰੀ ਤੋਂ ਪਹਿਲਾਂ ਆਪਣੀ ਉਮੀਦਵਾਰੀ ਪੱਤਰ ਦਾਇਰ ਕੀਤਾ। ਉਨ੍ਹਾਂ ਨੂੰ ਹੁਣ ਵੀ ਮੁਹਿੰਮ ਲਈ 350,000 ਕੈਨੇਡੀਅਨ ਡਾਲਰ ($243,195) ਦੀ ਫੀਸ ਜਮ੍ਹਾਂ ਕਰਵਾਉਣੀ ਪਏਗੀ।
ਰੂਬੀ ਢੱਲਾ ਨੇ 2004 ਵਿੱਚ ਬ੍ਰੈਂਪਟਨ-ਸਪਰਿੰਗਡੇਲ ਤੋਂ ਸੰਸਦ ਲਈ ਚੋਣ ਜਿੱਤੀ ਸੀ। 2006 ਅਤੇ 2008 ਵਿੱਚ ਵੀ ਉਹ ਚੁਣੀ ਗਈਆਂ, ਪਰ 2011 ਵਿੱਚ ਹਾਰ ਗਈਆਂ ਅਤੇ 2015 ਵਿੱਚ ਚੋਣ ਨਾ ਲੜਨ ਦਾ ਫੈਸਲਾ ਕੀਤਾ। 2004 ਵਿੱਚ ਉਹ ਹਾਊਸ ਆਫ ਕਾਮਨਜ਼ ਲਈ ਚੁਣੀ ਜਾਣ ਵਾਲੀ ਭਾਰਤੀ ਮੂਲ ਦੀ ਪਹਿਲੀ ਔਰਤ ਬਣ ਗਈ ਸਨ।
ਜਸਟਿਨ ਟਰੂਡੋ ਨੇ ਹਾਲ ਹੀ ਵਿੱਚ ਆਪਣੇ ਅਸਤੀਫੇ ਦਾ ਐਲਾਨ ਕੀਤਾ ਸੀ, ਪਰ ਕਿਹਾ ਕਿ ਨਵੇਂ ਨੇਤਾ ਦੀ ਚੋਣ ਤੱਕ ਉਹ ਅਹੁਦੇ ‘ਤੇ ਬਣੇ ਰਹਿਣਗੇ। ਲਿਬਰਲ ਪਾਰਟੀ 9 ਮਾਰਚ ਨੂੰ ਆਪਣੇ ਨਵੇਂ ਪ੍ਰਧਾਨ ਮੰਤਰੀ ਦੀ ਘੋਸ਼ਣਾ ਕਰਨ ਵਾਲੀ ਹੈ।