Punjab:10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਲਈ ਵੱਡਾ ਬਦਲਾਅ
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਓਪਨ ਸਕੂਲ ਪ੍ਰਣਾਲੀ ਵਿੱਚ ਵੱਡੇ ਬਦਲਾਅ ਕੀਤੇ ਹਨ। ਹੁਣ ਵਿਦਿਆਰਥੀ 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਵਿੱਚ ਦੋ ਵੱਖ-ਵੱਖ ਸੈਸ਼ਨਾਂ ਵਿੱਚ ਸ਼ਾਮਲ ਹੋ ਸਕਣਗੇ। ਇੱਕ ਸੈਸ਼ਨ ਮਾਰਚ ‘ਚ ਅਤੇ ਦੂਸਰਾ ਅਕਤੂਬਰ ‘ਚ ਹੋਵੇਗਾ। ਇਹ ਪ੍ਰਣਾਲੀ 2025-26 ਦੇ ਨਵੇਂ ਵਿੱਦਿਅਕ ਸਾਲ ਤੋਂ ਲਾਗੂ ਕੀਤੀ ਜਾਵੇਗੀ।
ਅਹਿਮ ਬਦਲਾਅ
- 10ਵੀਂ ਅਤੇ 12ਵੀਂ ਜਮਾਤ ਲਈ ਦੋ ਸੈਸ਼ਨਾਂ ਵਿੱਚ ਪ੍ਰੀਖਿਆ ਦੇਣ ਦੀ ਸਹੂਲਤ।
- ਦਾਖ਼ਲਿਆਂ ਲਈ ਅਪ੍ਰੈਲ ਅਤੇ ਅਕਤੂਬਰ ਦੀਆਂ ਮਿਤੀਆਂ ਨਿਰਧਾਰਤ।
- 14 ਸਾਲ ਦੀ ਉਮਰ ਪੂਰੀ ਕਰਨ ਵਾਲੇ ਵਿਦਿਆਰਥੀ ਦੋਨੋਂ ਸੈਸ਼ਨਾਂ ਵਿੱਚ ਯੋਗ।
- ਪਾਸ ਹੋਣ ਲਈ ਕੁੱਲ 7 ਮੌਕੇ। ਫੇਲ੍ਹ ਵਿਦਿਆਰਥੀਆਂ ਲਈ ਤਿੰਨ ਸਾਲ।
ਸਿਰਫ ਸਾਇੰਸ ਸਟਰੀਮ ਦੇ ਫੇਲ੍ਹ ਵਿਦਿਆਰਥੀ ਓਪਨ ਸਕੂਲ ਪ੍ਰਣਾਲੀ ‘ਚ ਪ੍ਰੀਖਿਆ ਦੇ ਸਕਣਗੇ।
ਪਹਿਲਾਂ 1985-86 ‘ਚ ਸ਼ੁਰੂ ਕੀਤੀ ਓਪਨ ਸਕੂਲ ਪ੍ਰਣਾਲੀ ਨੂੰ 1996 ‘ਚ ਦੁਬਾਰਾ ਸ਼ੁਰੂ ਕੀਤਾ ਗਿਆ ਸੀ। ਫਿਲਹਾਲ, ਪੰਜਾਬ ਭਰ ‘ਚ ਕਰੀਬ 1000 ਅਧਿਐਨ ਕੇਂਦਰ ਚਲ ਰਹੇ ਹਨ।
ਬੋਰਡ ਦੇ ਸਕੱਤਰ ਪਰਲੀਨ ਕੌਰ ਨੇ ਕਿਹਾ ਹੈ ਕਿ ਇਹ ਯੋਜਨਾ ਵਿਦਿਆਰਥੀਆਂ ਲਈ ਫਾਇਦੇਮੰਦ ਸਾਬਤ ਹੋਵੇਗੀ। ਸਾਰੀਆਂ ਜਾਣਕਾਰੀਆਂ ਛੇਤੀ ਹੀ ਆਨਲਾਈਨ ਕੀਤੀਆਂ ਜਾਣਗੀਆਂ।