ਦੁਨੀਆ ਦੇ ਸਭ ਤੋਂ ਤਾਕਤਵਰ ਪਾਸਪੋਰਟਾਂ ਦੀ ਰੈਂਕਿੰਗ ਜਾਰੀ: ਜਾਣੋ ਕਿਸ ਨੰਬਰ ‘ਤੇ ਹੈ ਭਾਰਤ
ਦੁਨੀਆ ਦੇ ਕਿਸੇ ਵੀ ਦੇਸ਼ ਵਿੱਚ ਯਾਤਰਾ ਲਈ ਪਾਸਪੋਰਟ ਮਹੱਤਵਪੂਰਣ ਦਸਤਾਵੇਜ਼ ਹੈ। ਕੁਝ ਦੇਸ਼ਾਂ ਵਿੱਚ ਯਾਤਰਾ ਲਈ ਵੀਜ਼ਾ ਦੀ ਲੋੜ ਪੈਂਦੀ ਹੈ, ਪਰ ਜਿਨ੍ਹਾਂ ਦੇਸ਼ਾਂ ਦੇ ਪਾਸਪੋਰਟ ਉੱਤੇ ਜ਼ਿਆਦਾਤਰ ਸਥਾਨਾਂ ਤੇ ਵੀਜ਼ਾ-ਮੁਕਤ ਐਕਸੈਸ ਹੈ, ਉਹ ਸਭ ਤੋਂ ਤਾਕਤਵਰ ਮੰਨੇ ਜਾਂਦੇ ਹਨ।
ਲੰਡਨ ਦੀ ਫਰਮ ਹੈਨਲੇ ਐਂਡ ਪਾਰਟਨਰਜ਼ ਨੇ 2025 ਦੀ ਪਹਿਲੀ ਛਿਮਾਹੀ ਲਈ ਦੁਨੀਆ ਦੇ ਪਾਸਪੋਰਟਾਂ ਦੀ ਰੈਂਕਿੰਗ ਜਾਰੀ ਕੀਤੀ ਹੈ। ਇਸ ਰਿਪੋਰਟ ਵਿੱਚ ਸਿੰਗਾਪੁਰ ਦਾ ਪਾਸਪੋਰਟ ਦੁਨੀਆ ਵਿੱਚ ਸਭ ਤੋਂ ਤਾਕਤਵਰ ਪਾਸਪੋਰਟ ਮੰਨਿਆ ਗਿਆ ਹੈ। ਸਿੰਗਾਪੁਰ ਦੇ ਪਾਸਪੋਰਟ ਧਾਰਕ 195 ਦੇਸ਼ਾਂ ਵਿੱਚ ਵੀਜ਼ਾ-ਮੁਕਤ ਯਾਤਰਾ ਕਰ ਸਕਦੇ ਹਨ।
ਸਭ ਤੋਂ ਤਾਕਤਵਰ ਪਾਸਪੋਰਟਾਂ ਦੀ ਸੂਚੀ:
- ਸਿੰਗਾਪੁਰ – 195 ਦੇਸ਼
- ਜਪਾਨ – 193 ਦੇਸ਼
- ਦੱਖਣੀ ਕੋਰੀਆ, ਫਰਾਂਸ, ਜਰਮਨੀ, ਇਟਲੀ, ਸਪੇਨ, ਫਿਨਲੈਂਡ – 192 ਦੇਸ਼
- ਆਸਟਰੀਆ, ਡੈਨਮਾਰਕ, ਆਇਰਲੈਂਡ, ਲਕਜ਼ਮਬਰਗ, ਨਾਰਵੇ, ਸਵੀਡਨ, ਨੀਦਰਲੈਂਡ – 191 ਦੇਸ਼
- ਬ੍ਰਿਟੇਨ, ਬੈਲਜੀਅਮ, ਪੁਰਤਗਾਲ, ਨਿਊਜ਼ੀਲੈਂਡ, ਸਵਿਟਜ਼ਰਲੈਂਡ – 190 ਦੇਸ਼
ਭਾਰਤ ਦਾ ਸਥਾਨ:
ਭਾਰਤੀ ਪਾਸਪੋਰਟ 2025 ਦੀ ਰੈਂਕਿੰਗ ਵਿੱਚ 85ਵੇਂ ਸਥਾਨ ਤੇ ਹੈ। ਭਾਰਤੀ ਪਾਸਪੋਰਟ ਧਾਰਕ 57 ਦੇਸ਼ਾਂ ਵਿੱਚ ਵੀਜ਼ਾ-ਮੁਕਤ ਯਾਤਰਾ ਕਰ ਸਕਦੇ ਹਨ। ਹਾਲਾਂਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਥਾਨ ਵਿੱਚ 5 ਅੰਕਾਂ ਦੀ ਕਮੀ ਆਈ ਹੈ।
ਗੁਆਂਢੀ ਦੇਸ਼ਾਂ ਦੀ ਸਥਿਤੀ:
- ਪਾਕਿਸਤਾਨ ਦਾ ਪਾਸਪੋਰਟ 103ਵੇਂ ਸਥਾਨ ‘ਤੇ ਹੈ, ਜੋ ਦੁਨੀਆ ਦੇ ਸਭ ਤੋਂ ਕਮਜ਼ੋਰ ਪਾਸਪੋਰਟਾਂ ਵਿੱਚੋਂ ਇੱਕ ਹੈ। ਪਾਕਿਸਤਾਨੀ ਪਾਸਪੋਰਟ ਨਾਲ ਸਿਰਫ਼ 33 ਦੇਸ਼ਾਂ ਵਿੱਚ ਵੀਜ਼ਾ-ਮੁਕਤ ਯਾਤਰਾ ਕੀਤੀ ਜਾ ਸਕਦੀ ਹੈ।
- ਬੰਗਲਾਦੇਸ਼ ਦਾ ਸਥਾਨ 96ਵਾਂ ਹੈ।
- ਨੇਪਾਲ 101ਵੇਂ ਸਥਾਨ ਤੇ ਹੈ।
- ਅਫਗਾਨਿਸਤਾਨ ਦਾ ਪਾਸਪੋਰਟ ਸਭ ਤੋਂ ਅਖੀਰਲੇ, 106ਵੇਂ ਸਥਾਨ, ‘ਤੇ ਹੈ।
ਇਸ ਰਿਪੋਰਟ ਤਹਿਤ ਸਪੱਸ਼ਟ ਹੈ ਕਿ ਸ਼ਕਤੀਸ਼ਾਲੀ ਪਾਸਪੋਰਟਾਂ ਨਾਲ ਲੋਕ ਵਿਦੇਸ਼ੀ ਯਾਤਰਾ ਵਿੱਚ ਵਧੇਰੇ ਆਸਾਨੀ ਦਾ ਅਨੁਭਵ ਕਰਦੇ ਹਨ। ਭਾਰਤ ਨੂੰ ਇਸ ਰਿਪੋਰਟ ‘ਚ ਆਪਣੀ ਰੈਂਕਿੰਗ ਸੁਧਾਰਣ ਲਈ ਕਈ ਉਪਾਅ ਕਰਨ ਦੀ ਲੋੜ ਹੈ।