HMPV ਵਾਇਰਸ: ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ, ਸਿਹਤ ਵਿਭਾਗ ਨੇ ਕੀਤੀਆਂ ਪੂਰੀਆਂ ਤਿਆਰੀਆਂ
ਹਿਊਮਨ ਮੈਟਾਨਿਊਮੋ ਵਾਇਰਸ (ਐੱਚ. ਐੱਮ. ਪੀ. ਵੀ.) ਦੇ ਮੱਦੇਨਜ਼ਰ ਸਿਹਤ ਵਿਭਾਗ ਨੇ ਸਰਦੀਆਂ ਵਿੱਚ ਵਧਦੇ ਮਾਮਲਿਆਂ ਨੂੰ ਲੈ ਕੇ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਸਿਹਤ ਵਿਭਾਗ ਦੀ ਡਾਇਰੈਕਟਰ ਡਾ. ਸੁਮਨ ਸਿੰਘ ਮੁਤਾਬਕ, ਹਾਲਾਂਕਿ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ, ਪਰ ਲੋਕਾਂ ਨੂੰ ਸਾਵਧਾਨ ਰਹਿਣਾ ਜਰੂਰੀ ਹੈ। ਸਿਹਤ ਮੰਤਰਾਲੇ ਨਾਲ ਹੋਈ ਮੀਟਿੰਗ ਵਿੱਚ ਦਵਾਈਆਂ, ਆਕਸੀਜਨ ਬੈੱਡ ਅਤੇ ਵਾਰਡਾਂ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ।
ਇਮਿਊਨਿਟੀ ਕਮਜ਼ੋਰ ਹੋਣ ਵਾਲਿਆਂ ਨੂੰ ਵੱਧ ਸਾਵਧਾਨੀ ਦੀ ਲੋੜ
ਡਾ. ਸੁਮਨ ਸਿੰਘ ਨੇ ਕਿਹਾ ਕਿ ਕਮਜ਼ੋਰ ਇਮਿਊਨਿਟੀ ਵਾਲੇ ਬੱਚੇ, ਬਜ਼ੁਰਗ ਅਤੇ ਫੇਫੜਿਆਂ ਦੀਆਂ ਬੀਮਾਰੀਆਂ ਨਾਲ ਪੀੜਤ ਲੋਕ ਇਸ ਵਾਇਰਸ ਨਾਲ ਵੱਧ ਪ੍ਰਭਾਵਿਤ ਹੋ ਸਕਦੇ ਹਨ। ਕੁਝ ਮਾਮਲਿਆਂ ਵਿੱਚ ਨਿਊਮੋਨੀਆ ਅਤੇ ਬ੍ਰੌਂਕੋਲਾਈਟਿਸ ਵਰਗੇ ਗੰਭੀਰ ਲੱਛਣ ਵੀ ਦੇਖੇ ਗਏ ਹਨ।
ਵਾਇਰਸ ਦੇ ਲੱਛਣ ਅਤੇ ਸੁਰੱਖਿਆ ਦੇ ਉਪਾਅ
ਵਾਇਰਸ ਦੇ ਆਮ ਲੱਛਣਾਂ ਵਿੱਚ ਖੰਘ, ਬੁਖਾਰ, ਗਲੇ ਵਿੱਚ ਖਰਾਸ਼ ਅਤੇ ਸਾਹ ਲੈਣ ਵਿੱਚ ਮੁਸ਼ਕਲ ਆਉਂਦੀ ਹੈ। ਪ੍ਰੋ. ਸੰਜੇ ਜੈਨ ਦੇ ਮਤਾਬਕ, ਇਹ ਵਾਇਰਸ ਖ਼ਾਸ ਤੌਰ ‘ਤੇ ਸਰਦੀਆਂ ਵਿੱਚ ਫੈਲਦਾ ਹੈ। ਸਿਹਤ ਵਿਭਾਗ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਭੀੜ ਵਾਲੀਆਂ ਥਾਵਾਂ ਤੋਂ ਬਚੋ, ਹੱਥ ਧੋਵੋ ਅਤੇ ਮਾਸਕ ਪਹਿਨੋ।
ਇਹਤਿਆਤ ਦੇ ਲਈ ਸਹੂਲਤਾਂ ਮੁਹੱਈਆ
ਪੀਡਿਆਟ੍ਰਿਕ ਸੈਂਟਰ ‘ਚ ਇੱਕ ਵਾਰਡ ਆਈਸੋਲੇਸ਼ਨ ਲਈ ਰੱਖਿਆ ਗਿਆ ਹੈ। ਇਹਤਿਆਤ ਵਜੋਂ ਸਾਰੇ ਦਵਾਈ ਪ੍ਰਬੰਧ ਕੀਤੇ ਗਏ ਹਨ। ਮਾਮਲਾ ਗੰਭੀਰ ਹੋਣ ‘ਤੇ ਤੁਰੰਤ ਡਾਕਟਰ ਨਾਲ ਸਲਾਹ ਕਰੋ। ਵਾਇਰਸ ਦੇ ਟੈਸਟਿੰਗ ਪ੍ਰਕਿਰਿਆ ਕੋਵਿਡ-19 ਵਰਗੀ ਹੈ।
ਸਿਹਤ ਵਿਭਾਗ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਸਾਫ਼-ਸਫਾਈ ਅਤੇ ਬਿਮਾਰੀਆਂ ਨਾਲ ਨਜਿੱਠਣ ਲਈ ਜ਼ਰੂਰੀ ਸਹੂਲਤਾਂ ਉਪਲਬਧ ਹਨ।