ਰੈਪਰ ਹਨੀ ਸਿੰਘ ਦਾ ਵੱਡਾ ਖੁਲਾਸਾ, 5 ਧੀਆਂ ਦਾ ਬਣਨਾ ਚਾਹੁੰਦਾ ਹੈ ਪਿਤਾ
ਹਨੀ ਸਿੰਘ ਦੀ ਡਾਕੂਮੈਂਟਰੀ ਫਿਲਮ ਹਾਲ ਹੀ ਵਿੱਚ ਰਿਲੀਜ਼ ਹੋਈ ਹੈ, ਜਿਸ ਵਿਚ ਇੱਕ ਭਾਵੁਕ ਸੀਨ ਉਭਰ ਕੇ ਸਾਹਮਣੇ ਆਉਂਦਾ ਹੈ। ਫਿਲਮ ਵਿੱਚ ਹਨੀ ਸਿੰਘ ਦੀ ਮਾਂ ਕਹਿੰਦੀ ਹੈ, “ਮੇਰਾ ਪੁੱਤਰ ਹਮੇਸ਼ਾ ਧੀ ਚਾਹੁੰਦਾ ਸੀ, ਹੁਣ ਉਹ ਇੱਕ ਧੀ ਗੋਦ ਲਵੇਗਾ।” ਇਸ ਨਾਲ ਹਨੀ ਸਿੰਘ ਦੀਆਂ ਅੱਖਾਂ ਨਮ ਹੋ ਜਾਂਦੀਆਂ ਹਨ।
ਇੱਕ ਇੰਟਰਵਿਊ ਦੌਰਾਨ, ਹਨੀ ਸਿੰਘ ਨੇ ਕਿਹਾ ਕਿ ਜੇਕਰ ਉਹ ਦੂਜੀ ਵਾਰ ਵਿਆਹ ਕਰਦੇ ਹਨ ਤਾਂ ਉਹ 5 ਧੀਆਂ ਪੈਦਾ ਕਰਨ ਦੀ ਖਾਹਿਸ਼ ਰੱਖਦੇ ਹਨ ਅਤੇ “ਗਰੁੱਪ ਬਣਾਉਣ” ਦੀ ਮਜ਼ਾਕੀਆ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਜੇਕਰ ਇਹ ਨਹੀਂ ਹੁੰਦਾ, ਤਾਂ ਉਹ ਇੱਕ ਧੀ ਗੋਦ ਲੈਣਗੇ।
ਹਨੀ ਸਿੰਘ ਨੇ ਇਸ ਗੱਲ ਨੂੰ ਵੀ ਸਾਫ ਕੀਤਾ ਕਿ ਉਹ ਰਿਲੇਸ਼ਨਸ਼ਿਪ ਵਿੱਚ ਆਉਣ ਲਈ ਤਿਆਰ ਹਨ ਅਤੇ ਸੈਟਲ ਹੋਣ ਦੇ ਨਾਲ ਨਾਲ ਇੱਕ ਧੀਆਂ ਦੇ ਪਿਤਾ ਵੀ ਬਣਨਾ ਚਾਹੁੰਦੇ ਹਨ।
ਹਨੀ ਦੀ ਨਿੱਜੀ ਜ਼ਿੰਦਗੀ ਵਿੱਚ ਤਲਾਕ ਦਾ ਦਰਦ ਵੀ ਹੈ। ਉਹ ਨੇ ਆਪਣੇ ਸਾਬਕਾ ਵਿਆਹ ਅਤੇ ਸ਼ਾਲਿਨੀ ਨਾਲ ਆਪਣੀ ਜ਼ਿੰਦਗੀ ਦੇ ਤਣਾਅ ਦੀ ਗੱਲ ਕੀਤੀ, ਜਿਸ ਨਾਲ ਉਹ ਅੱਜ ਆਪਣੀ ਜਿੰਦਗੀ ਵਿੱਚ ਇੱਕ ਨਵੀਂ ਸ਼ੁਰੂਆਤ ਕਰ ਰਹੇ ਹਨ।