ਐਸੀਡਿਟੀ ਵਧਣ ਤੋਂ ਬਚਣਾ ਚਾਹੁੰਦੇ ਹੋ? ਨਾਸ਼ਤੇ ‘ਚ ਇਨ੍ਹਾਂ ਚੀਜ਼ਾਂ ਤੋਂ ਕਰੋ ਪਰਹੇਜ਼
ਸਵੇਰੇ ਖਾਣੇ ਨਾਲ ਜੁੜੀਆਂ ਗਲਤ ਆਦਤਾਂ ਅਕਸਰ ਐਸੀਡਿਟੀ ਅਤੇ ਪੇਟ ਦੀਆਂ ਸਮੱਸਿਆਵਾਂ ਵਧਾਉਂਦੀਆਂ ਹਨ। ਅਸੀਂ ਤੁਹਾਨੂੰ ਦੱਸਦੇ ਹਾਂ ਕਿ ਨਾਸ਼ਤੇ ਵਿੱਚ ਕਿਹੜੀਆਂ ਚੀਜ਼ਾਂ ਤੋਂ ਬਚਣਾ ਚਾਹੀਦਾ ਹੈ:
- ਚਾਹ ਦੇ ਨਾਲ ਪਰਾਂਠੇ
ਆਲੂ ਪਰਾਂਠਿਆਂ ਵਿਚ ਮਸਾਲੇ ਅਤੇ ਤੇਲ ਹੁੰਦਾ ਹੈ। ਇਸਨੂੰ ਚਾਹ ਨਾਲ ਖਾਣ ਨਾਲ ਐਸੀਡਿਟੀ ਵਧ ਸਕਦੀ ਹੈ। - ਪੋਹਾ ਅਤੇ ਚਾਹ
ਪੋਹਾ ਸਿਹਤਮੰਦ ਹੋਣ ਦੇ ਬਾਵਜੂਦ, ਇਸਨੂੰ ਚਾਹ ਦੇ ਨਾਲ ਖਾਣਾ ਐਸੀਡਿਟੀ ਦਾ ਕਾਰਨ ਬਣ ਸਕਦਾ ਹੈ। - ਖੱਟੇ ਫਲ
ਖਾਲੀ ਪੇਟ ਸੰਤਰੇ ਜਾਂ ਨਿੰਬੂ ਵਰਗੇ ਖੱਟੇ ਫਲ ਖਾਣ ਨਾਲ pH ਬੈਲੇਂਸ ਵਿਗੜ ਸਕਦਾ ਹੈ। - ਕੈਫੀਨ ਵਾਲੀਆਂ ਚੀਜ਼ਾਂ
ਚਾਹ ਜਾਂ ਕੌਫੀ ਵਿਚਲੀ ਕੈਫੀਨ ਖਾਲੀ ਪੇਟ ਪੀਣ ਨਾਲ ਐਸਿਡ ਰਿਫਲਕਸ ਵਧਾਉਂਦੀ ਹੈ। - ਮਿੱਠੀਆਂ ਚੀਜ਼ਾਂ
ਬਿਸਕੁਟ, ਚਾਕਲੇਟ ਜਾਂ ਹੋਰ ਮਿੱਠੇ ਪਦਾਰਥ ਇਨਸੁਲਿਨ ਪੱਧਰ ਨੂੰ ਪ੍ਰਭਾਵਿਤ ਕਰ ਕੇ ਐਸੀਡਿਟੀ ਵਧਾਉਂਦੇ ਹਨ।
ਸਹੀ ਆਦਤਾਂ ਅਪਣਾਓ
ਨਾਸ਼ਤੇ ਤੋਂ ਪਹਿਲਾਂ ਸੁੱਕੇ ਮੇਵੇ ਜਾਂ ਭਿੱਜੇ ਹੋਏ ਚਨੇ ਖਾਓ। ਸਿਹਤਮੰਦ ਆਦਤਾਂ ਨਾਲ ਪੇਟ ਦੀਆਂ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ।