ਸੰਨੀ ਲਿਓਨ ਦੇ ਨਾਮ ‘ਤੇ ਛੱਤੀਸਗੜ੍ਹ ਸਰਕਾਰੀ ਯੋਜਨਾ ‘ਚ ਫਰੌਡ, ਖਾਤੇ ‘ਚ ਆਉਂਦੇ ਰਹੇ 1000 ਰੁਪਏ

ਛੱਤੀਸਗੜ੍ਹ ਦੇ ਬਸਤਰ ਜ਼ਿਲ੍ਹੇ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਫ਼ਿਲਮ ਅਦਾਕਾਰਾ ਸੰਨੀ ਲਿਓਨ ਦੇ ਨਾਮ ‘ਤੇ ‘ਮਹਤਾਰੀ ਵੰਦਨ ਯੋਜਨਾ’ ਅਧੀਨ ਹਰ ਮਹੀਨੇ 1000 ਰੁਪਏ ਦੀ ਰਾਸ਼ੀ ਜਮ੍ਹਾਂ ਹੋ ਰਹੀ ਸੀ। ਇਹ ਗਤਿਵਿਧੀ ਪਿੰਡ ਤਾਲੂਰ ਦੀ ਆਂਗਣਵਾੜੀ ਵਰਕਰ ਦੀ ਆਈ.ਡੀ. ਦੀ ਜ਼ਾਲਸਾਜ਼ੀ ਦੁਆਰਾ ਕੀਤੀ ਗਈ।

ਮਾਮਲਾ ਸਾਹਮਣੇ ਆਉਣ ਤੇ ਤੁਰੰਤ ਕਾਰਵਾਈ
ਜ਼ਿਲ੍ਹਾ ਕਲੈਕਟਰ ਹਰਿਸ਼ ਐੱਸ ਨੇ ਇਸ ਫਰੌਡ ਦੀ ਜਾਂਚ ਲਈ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ। ਨਾਲ ਹੀ ਜਾਲਸਾਜ਼ੀ ‘ਚ ਸ਼ਾਮਲ ਵਿਅਕਤੀ ਵੀਰੇਂਦਰ ਜੋਸ਼ੀ ਦੇ ਬੈਂਕ ਖਾਤੇ ਨੂੰ ਸੀਜ਼ ਕਰਨ ਅਤੇ ਉਸ ਦੇ ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰਨ ਦੇ ਹੁਕਮ ਜਾਰੀ ਕੀਤੇ।

ਜ਼ਾਲਸਾਜ਼ੀ ਦੀ ਪਿਛੋਕੜ
ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਪਿੰਡ ਤਾਲੂਰ ਦੀ ਆਂਗਣਵਾੜੀ ਵਰਕਰ ਵੇਦਮਤੀ ਜੋਸ਼ੀ ਦੀ ਆਈ.ਡੀ. ਦਾ ਗਲਤ ਵਰਤੋਂ ਕਰ ਕੇ ਵੀਰੇਂਦਰ ਜੋਸ਼ੀ ਨੇ ਗੈਰ-ਕਾਨੂੰਨੀ ਤਰੀਕੇ ਨਾਲ ਲਾਭਪਾਤਰੀ ਬਣ ਕੇ ਸਰਕਾਰੀ ਰਾਸ਼ੀ ਆਪਣੇ ਖਾਤੇ ‘ਚ ਟਰਾਂਸਫਰ ਕਰਵਾਈ।

ਮਹਤਾਰੀ ਵੰਦਨ ਯੋਜਨਾ ਦਾ ਮਕਸਦ
ਮਹਤਾਰੀ ਵੰਦਨ ਯੋਜਨਾ ਛੱਤੀਸਗੜ੍ਹ ਸਰਕਾਰ ਦੁਆਰਾ 2024 ਵਿੱਚ ਸ਼ੁਰੂ ਕੀਤੀ ਗਈ, ਜਿਸਦਾ ਉਦੇਸ਼ ਆਰਥਿਕ ਤੌਰ ‘ਤੇ ਕਮਜ਼ੋਰ ਵਿਆਹੁਤਾ ਔਰਤਾਂ ਨੂੰ 1000 ਰੁਪਏ ਮਹੀਨਾ ਸਿੱਧੇ ਖਾਤੇ ‘ਚ ਜਮ੍ਹਾਂ ਕਰਨਾ ਹੈ।

ਫਰੌਡ ਕਰਨ ਵਾਲੇ ਨੂੰ ਸਜ਼ਾ ਦੇਣ ਦੀ ਮੰਗ
ਜਲਦੀ ਹੀ ਜਾਲਸਾਜ਼ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਹੋਵੇਗੀ। ਇਸ ਮਾਮਲੇ ਨੇ ਸਰਕਾਰੀ ਯੋਜਨਾਵਾਂ ਦੀ ਪਾਰਦਰਸ਼ੀਤਾ ‘ਤੇ ਸਵਾਲ ਖੜੇ ਕੀਤੇ ਹਨ।

Leave a Reply

Your email address will not be published. Required fields are marked *