IND vs ENG ਸੀਰੀਜ਼: ਟੀਮ ਦਾ ਐਲਾਨ, ਦਿੱਗਜ ਖਿਡਾਰੀ ਦੀ ਧਮਾਕੇਦਾਰ ਵਾਪਸੀ
ਭਾਰਤ-ਇੰਗਲੈਂਡ ਕ੍ਰਿਕਟ ਸੀਰੀਜ਼ ਲਈ ਇੰਗਲੈਂਡ ਟੀਮ ਦਾ ਐਲਾਨ ਹੋ ਗਿਆ ਹੈ। ਇੰਗਲੈਂਡ ਦੀ ਟੀਮ ਜਨਵਰੀ ਵਿੱਚ ਭਾਰਤ ਦੌਰੇ ‘ਤੇ ਆਉਣ ਜਾ ਰਹੀ ਹੈ, ਜਿੱਥੇ ਉਹ ਟੀ-20 ਅਤੇ ਵਨਡੇ ਸੀਰੀਜ਼ ਖੇਡੇਗੀ। ਇੰਗਲੈਂਡ ਦੀ ਕਮਾਨ ਜੋਸ ਬਟਲਰ ਦੇ ਹੱਥਾਂ ਵਿੱਚ ਹੈ ਅਤੇ ਮਜ਼ਬੂਤ ਪਲੇਅਇੰਗ 11 ਚੁਣੀ ਗਈ ਹੈ, ਜਿਸ ਵਿੱਚ ਜੋਫਰਾ ਆਰਚਰ, ਲਿਵਿੰਗਸਟੋਨ, ਹੈਰੀ ਬਰੂਕ, ਮਾਰਕ ਵੁੱਡ ਵਰਗੇ ਖਿਡਾਰੀ ਸ਼ਾਮਲ ਹਨ।
ਇਹ ਦੌਰਾ ਖਾਸ ਇਸ ਲਈ ਹੈ ਕਿਉਂਕਿ ਦਿੱਗਜ ਖਿਡਾਰੀ ਜੋ ਰੂਟ ਦੀ ਲੰਬੇ ਸਮੇਂ ਬਾਅਦ ਵਾਪਸੀ ਹੋਈ ਹੈ। ਜੋ ਰੂਟ ਪਿਛਲੇ ਸਾਲ ਭਾਰਤ ਵਿੱਚ ਵਿਸ਼ਵ ਕੱਪ ‘ਚ ਖੇਡੇ ਸਨ ਪਰ ਉਸ ਤੋਂ ਬਾਅਦ ਉਹ ਟੀਮ ਤੋਂ ਬਾਹਰ ਸਨ। ਟੈਸਟ ਕ੍ਰਿਕਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਦੇ ਬਾਅਦ, ਉਨ੍ਹਾਂ ਨੂੰ ਫਿਰ ਇੱਕ ਵਾਰ ਸਫੈਦ ਗੇਂਦ ਕ੍ਰਿਕਟ ‘ਚ ਮੌਕਾ ਮਿਲਿਆ ਹੈ।
ਟੀ-20 ਸੀਰੀਜ਼ ਸ਼ਡਿਊਲ:
- ਪਹਿਲਾ ਮੈਚ: 22 ਜਨਵਰੀ, ਕੋਲਕਾਤਾ
- ਦੂਜਾ ਮੈਚ: 25 ਜਨਵਰੀ, ਚੇਨਈ
- ਤੀਜਾ, ਚੌਥਾ ਅਤੇ ਪੰਜਵਾਂ ਮੈਚ: 28, 31 ਜਨਵਰੀ ਅਤੇ 2 ਫਰਵਰੀ, ਰਾਜਕੋਟ, ਪੁਣੇ, ਮੁੰਬਈ
ਵਨਡੇ ਸੀਰੀਜ਼ ਸ਼ਡਿਊਲ:
- ਪਹਿਲਾ ਮੈਚ: 6 ਫਰਵਰੀ, ਨਾਗਪੁਰ
- ਦੂਜਾ ਮੈਚ: 9 ਫਰਵਰੀ, ਕਟਕ
- ਤੀਜਾ ਮੈਚ: 12 ਫਰਵਰੀ, ਅਹਿਮਦਾਬਾਦ
ਇਸ ਦੌਰੇ ਦੇ ਮਗਰੋਂ ਇੰਗਲੈਂਡ ਟੀਮ ਪਾਕਿਸਤਾਨ ਵਿੱਚ ਚੈਂਪੀਅਨਸ ਟਰਾਫੀ ਵਿੱਚ ਸ਼ਮੂਲੀਅਤ ਕਰੇਗੀ।